ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਮਿਲੇ ਰਣਦੀਪ ਹੁੱਡਾ, ਦਿੱਤੀਆਂ ਮੁਬਾਰਕਾਂ

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਨੇ ਹਾਲ ਹੀ ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨਾਲ ਮੁਲਾਕਾਤ ਕੀਤੀ ਹੈ। ਇਸਦੀ ਜਾਣਕਾਰੀ ਉਨ੍ਹਾਂ ਨੇ ਇਕ ਫ਼ੋਟੋ ਸ਼ੇਅਰ ਕਰਕੇ ਟਵਿੱਟਰ ’ਤੇ ਦਿੱਤੀ ਹੈ।

 

ਰਣਦੀਪ ਹੁੱਡਾ ਨੇ ਲਿਖਿਆ ਹੈ ਕਿ ਮਨੋਹਰ ਲਾਲ ਖੱਟਰ ਸਾਹਿਬ ਨਾਲ ਮੁਲਾਕਾਤ ਕੀਤੀ ਤੇ ਸਾਰੇ ਖੇਤਰਾਂ ਚ ਰਿ਼ਫ਼ਾਮ ਲਿਆਉਣ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਦੀ ਸਰਕਾਰ ਚ ਜਿਸ ਪੱਧਰ ਦੀ ਪਾਰਦਰਸ਼ਤਾ ਹੈ ਉਹ ਸ਼ਾਨਦਾਰ ਹੈ। ਹਰਿਆਣਾ ਲਈ ਜਿਸ ਤਰ੍ਹਾਂ ਦੀ ਵੀ ਹਮਾਇਤ ਦੀ ਲੋੜ ਹੋਵੇਗੀ, ਦੇਣ ਲਈ ਤਿਆਰ ਹਾਂ।

 

ਦੱਸਣਯੋਗ ਹੈ ਕਿ ਹਰਿਆਣਾ ਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਇਸ ਸਮੇਂ ਭਾਜਪਾ ਸੱਤਾ ਚ ਹੈ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood actor Randeep Hooda met with haryana cm manohar lal khattar