ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਦਿੱਲੀ ’ਚ ਪਾਈ ਪਰਿਵਾਰ ਸਮੇਤ ਵੋਟ

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਦਿੱਲੀ ’ਚ ਪਾਈ ਪਰਿਵਾਰ ਸਮੇਤ ਵੋਟ

ਦਿੱਲੀ ’ਚ ਅੱਜ ਸਨਿੱਚਰਵਾਰ ਨੂੰ ਵਿਧਾਨ ਸਭਾ ਚੋਣ ਲਈ ਵੋਟਿੰਗ ਦਾ ਦਿਨ ਹੈ। ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਆਮ ਜਨਤਾ ਨਾਲ ਬਾਲੀਵੁੱਡ ਦੇ ਕੁਝ ਅਦਾਕਾਰ ਵੀ ਵੋਟਾਂ ਪਾਉਣ ਲਈ ਆਪਣੇ ਲਾਗਲੇ ਪੋਲਿੰਗ ਸਟੇਸ਼ਨਾਂ ’ਤੇ ਪੁੱਜੇ ਹਨ। ਅੱਜ ਥੋੜ੍ਹੀ ਦੇਰ ਪਹਿਲਾਂ ਤਾਪਸੀ ਪਨੂੰ ਨੇ ਵੀ ਆਪਣੇ ਸਮੁੱਚੇ ਪਰਿਵਾਰ ਨਾਲ ਵੋਟ ਪਾਈ ਹੈ।

 

 

ਸੋਸ਼ਲ ਮੀਡੀਆ ’ਤੇ ਤਾਪਸੀ ਪਨੂੰ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ; ਜਿਸ ’ਚ ਉਨ੍ਹਾਂ ਲਿਖਿਆ ਹੈ ਕਿ – ‘ਪਨੂੰ ਪਰਿਵਾਰ ਨੇ ਤਾਂ ਆਪਣੀਆਂ ਵੋਟਾਂ ਪਾ ਦਿੱਤੀਆਂ ਹਨ। ਕੀ ਤੁਸੀਂ ਵੋਟ ਪਾਈ ਹੈ?#ਵੋਟ ਦਿੱਲੀ, ਐਵਰੀ ਵੋਟ ਕਾਊਂਟਸ’।

 

 

ਤਾਪਸੀ ਪਨੂੰ ਦਾ ਜਨਮ 1 ਅਗਸਤ, 1987 ਨੂੰ ਹੋਇਆ ਸੀ। ਉਹ ਮੁੱਖ ਤੌਰ ’ਤੇ ਤੇਲਗੂ, ਤਾਮਿਲ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੇ ਰਹੇ ਹਨ। ਉਨ੍ਹਾਂ ਦੀ ਸ਼ੁਰੂਆਤ 2010 ’ਚ ਤੇਲਗੂ ਫ਼ਿਲਮ ‘ਝੂਮਾਂਦੀ ਨਦਾਮ’ ਨਾਲ ਕੀਤੀ ਸੀ ਤੇ ਫਿਰ 2011 ’ਚ ਉਨ੍ਹਾਂ ‘ਆਦੂਕਲਮ,’ ‘ਵਾਸਤਾਦੂ ਨਾ ਰਾਜੂ’ ਅਤੇ ‘ਮਿਸਟਰ ਪਰਫ਼ੈਕਟ’ ਜਿਹੀਆਂ ਫ਼ਿਲਮਾਂ ’ਚ ਕੰਮ ਕੀਤਾ।

 

 

2013 ਦੌਰਾਨ ਉਹ ਤਾਮਿਲ ਫ਼ਿਲਮ ‘ਅਰੰਬਮ’ ਕੀਤੀ ਤੇ ਫਿਰ ਹਿੰਦੀ ਫ਼ਿਲਮਾਂ ਦੀ ਸ਼ੁਰੂਆਤ ਵੀ ਇਸੇ ਵਰ੍ਹੇ ‘ਚਸ਼ਮੇ ਬੱਦੂਰ’ ਨਾਲ ਹੋਈ। ਤਾਪਸੀ ਪਨੂੰ ਦੀਆਂ ਹਿੰਦੀ ਫ਼ਿਲਮਾਂ ‘ਪਿੰਕ’ (2016) ਅਤੇ ‘ਬਦਲਾ’ (2019) ਕਾਫ਼ੀ ਹਿੱਟ ਰਹੀਆਂ ਹਨ। ਇਸ ਦੇ ਨਾਲ ਹੀ ਫ਼ਿਲਮ ‘ਮੁਲਕ’ (2018) ’ਚ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਕਾਫ਼ੀ ਸਲਾਹਿਆ ਗਿਆ।

 

 

2018 ’ਚ ਆਈ ਫ਼ਿਲਮ ‘ਮਨਮਰਜ਼ੀਆਂ’ ਤੇ ‘ਸਾਂਢ ਕੀ ਆਂਖ’ (2019) ਦੀ ਕਾਰਗੁਜ਼ਾਰੀ ਵੀ ਵਧੀਆ ਰਹੀ ਹੈ। ਸਾਲ 2017 ’ਚ ਰਿਲੀਜ਼ ਹੋਈ ਫ਼ਿਲਮ ‘ਜੁੜਵਾਂ 2’ ਤੇ ਪਿਛਲੇ ਸਾਲ ਆਈ ‘ਮਿਸ਼ਨ ਮੰਗਲ’ ਨੇ ਚੋਖੀ ਕਮਾਈ ਕੀਤੀ ਹੈ।

 

ਤਾਪਸੀ ਪਨੂੰ ਦਾ ਨਾਂਅ ‘ਫੋਰਬਸ ਇੰਡੀਆ’ਜ਼ ਸੈਲੀਬ੍ਰਿਟੀ 100 ਲਿਸਟ’ ਵਿੱਚ ਵੀ 2018 ਤੋਂ ਲਗਾਤਾਰ ਆ ਰਿਹਾ ਹੈ।

 

 

ਪੰਜਾਬੀ ਪਰਿਵਾਰ ’ਚ ਜਨਮੇ ਤਾਪਸੀ ਪਨੂੰ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਮਾਤਾ ਜੈ ਕੌਰ ਪਬਲਿਕ ਸਕੂਲ ’ਚ ਕੀਤੀ ਸੀ। ਫਿਰ ਦਿੱਲੀ ਦੇ ਹੀ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆੱਫ਼ ਟੈਕਨਾਲੋਜੀ ਤੋਂ ਉਨ੍ਹਾਂ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਕੀਤੀ।

 

 

ਪੜ੍ਹਾਈ ਤੋਂ ਬਾਅਦ ਛੇਤੀ ਹੀ ਉਹ ‘ਚੈਨਲ ਵੀ’ ਦੇ ਇੱਕ ਟੇਲੈਂਟ ਸ਼ੋਅ ‘ਗੈੱਟ ਗੌਰਜੀਅਸ’ ਲਈ ਚੁਣੇ ਗਏ ਸਨ ਤੇ ਉਸ ਤੋਂ ਬਾਅਦ ਮਾੱਡਲਿੰਗ ਕਰਨ ਲੱਗ ਪਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood actoress Tapsi Pannu casts vote with family