ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਲਿਨ ਚੋਪੜਾ ਨੇ ਬੁਰਜ਼ ਖਲੀਫਾ 'ਚ ਖਰੀਦਿਆ ਅਪਾਰਟਮੈਂਟ

ਬਾਲੀਵੁੱਡ ਦੀ ਹੌਟ ਅਤੇ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਨਾਲ ਚਰਚਾ 'ਚ ਬਣੀ ਰਹਿੰਦੀ ਹਨ। ਹਾਲ ਹੀ 'ਚ ਸ਼ਰਲਿਨ ਨੇ ਇੰਸਟਾਗ੍ਰਾਮ 'ਤੇ ਇੱਕ ਸੈਮੀ ਨਿਊਡ ਫੋਟੋ ਸ਼ੇਅਰ ਕੀਤੀ ਹੈ। ਫੋਟੋ ਦੇ ਨਾਲ ਸ਼ਰਲਿਨ ਨੇ ਇੱਕ ਗੁਡ ਨਿਊਜ਼ ਵੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। 
 

ਦਰਅਸਲ ਸ਼ਰਲਿਨ ਨੇ ਦੁਬਈ ਦੇ ਬੁਰਜ਼ ਖਲੀਫਾ 'ਚ ਆਪਣਾ ਨਵਾਂ ਘਰ ਖਰੀਦ ਲਿਆ ਹੈ ਅਤੇ ਅਜਿਹਾ ਕਰ ਕੇ ਉਸ ਨੇ ਚੋਣਵੇਂ ਬਾਲੀਵੁੱਡ ਸ਼ਖਸੀਅਤਾਂ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਕੁੱਝ ਸਮੇਂ ਪਹਿਲਾਂ ਬੁਰਜ਼ ਖਲੀਫਾ ਦੇ ਆਪਣੇ ਨਵੇਂ ਅਪਾਰਟਮੈਂਟ ਤੋਂ ਸ਼ਰਲਿਨ ਚੋਪੜਾ ਨੇ ਇੱਕ ਸੈਮੀ ਨਿਊਡ ਫੋਟੋ ਸ਼ੇਅਰ ਕੀਤੀ ਸੀ। ਫੋਟੋ 'ਚ ਸ਼ਰਲਿਨ ਬਹੁਤ ਹੌਟ ਨਜ਼ਰ ਆ ਰਹੀ ਹੈ। ਫੋਟੋ ਦੇ ਨਾਲ ਸ਼ਰਲਿਨ ਨੇ ਲਿਖਿਆ, "ਫੀਲਿੰਗ ਸੋ ਗਰਾਊਂਡਿਡ।" 
 

 
 
 
 
 
 
 
 
 
 
 
 
 

Hey ya, are you ready for My Humps???

A post shared by Sherlyn Chopra (@sherlynchopra) on

 

ਇਸ ਦੇ ਨਾਲ ਹੀ E Times ਨੂੰ ਦਿੱਤੀ ਇੰਟਰਵਿਊ 'ਚ ਸ਼ਰਲਿਨ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ, "ਦੁਬਈ 'ਚ ਰਹਿਣ ਵਾਲੇ ਇਕ ਖਾਸ ਦੋਸਤ ਨੇ ਉਨ੍ਹਾਂ ਨੂੰ ਇਹ ਸੁਝਾਅ ਦਿੱਤਾ ਸੀ ਕਿ ਦੁਬਈ 'ਚ ਰਿਅਲ ਇਸਟੇਟ ਕਾਫੀ ਮੁਨਾਫਾਦਾਇਕ ਹੈ ਅਤੇ ਉਨ੍ਹਾਂ ਨੂੰ ਬੁਰਜ਼ ਖਲੀਫਾ 'ਚ ਇੱਕ ਅਪਾਰਟਮੈਂਟ ਲੈ ਲੈਣਾ ਚਾਹੀਦਾ ਹੈ।"
 

ਜ਼ਿਕਰਯੋਗ ਹੈ ਕਿ ਹੈਦਰਾਬਾਦ 'ਚ ਜਨਮੀ 35 ਸਾਲਾ ਸ਼ਰਲਿਨ ਮਸ਼ਹੂਰ ਐਡਲਟ ਮੈਗਜ਼ੀਨ ਪਲੇਅ ਬੁਆਏ ਲਈ ਫੋਟੋਸ਼ੂਟ ਕਰਵਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਸ਼ਰਲਿਨ ਮਾਯਾ, ਰੈੱਡ ਸਵਾਸਤਿਕ, ਨਾਟੀ ਬੁਆਏ, ਜਵਾਨੀ ਦੀਵਾਨੀ, ਟਾਈਮ ਪਾਸ ਆਦਿ ਮੂਵੀਜ਼ ਵਿਚ ਕੰਮ ਕਰ ਚੁੱਕੀ ਹੈ। ਸ਼ਰਲਿਨ ਕਾਮਸੂਤਰ 3ਡੀ 'ਚ ਕੰਮ ਕਰ ਕੇ ਚਰਚਾ 'ਚ ਆਈ ਸੀ। ਫਿਲਹਾਲ ਉਹ ਕਿਸੇ ਪ੍ਰੋਡਕਸ਼ਨ ਹਾਊਸ ਨਾਲ ਇੱਕ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood actress Sherlyn Chopra on buying a plush apartment at Burj Khalifa