ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਵਸ਼ੀ ਰੌਤੇਲਾ ਦਾ ਫ਼ੇਸਬੁੱਕ ਅਕਾਊਂਟ ਹੋਇਆ ਹੈਕ, ਫਿਰੌਤੀ 'ਚ ਮੰਗੀ ਮੋਟੀ ਰਕਮ

ਬਾਲੀਵੁੱਡ ਦੀ ਹੌਟ ਅਦਾਕਾਰਾ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਪਰ ਹੁਣ ਉਨ੍ਹਾਂ ਸਾਹਮਣੇ ਇੱਕ ਵੱਡੀ ਪ੍ਰੇਸ਼ਾਨੀ ਆ ਗਈ ਹੈ। ਦਰਅਸਲ, ਉਰਵਸ਼ੀ ਰੌਤੇਲਾ ਦਾ ਫ਼ੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ, ਜਿਸ ਦੀ ਜਾਣਕਾਰੀ ਉਰਵਸ਼ੀ ਰੌਤੇਲਾ ਨੇ ਖੁਦ ਟਵਿੱਟਰ 'ਤੇ ਟਵੀਟ ਰਾਹੀਂ ਦਿੱਤੀ ਹੈ। ਇਸ ਟਵੀਟ 'ਚ ਉਰਵਸ਼ੀ ਰੌਤੇਲਾ ਨੇ ਦੱਸਿਆ ਕਿ ਉਸ ਦਾ ਫ਼ੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ ਅਤੇ ਇਸ ਦੇ ਨਾਲ ਉਰਵਸ਼ੀ ਨੇ ਇਸ ਮਾਮਲੇ 'ਚ ਮੁੰਬਈ ਪੁਲਿਸ ਤੋਂ ਸਹਾਇਤਾ ਮੰਗੀ ਹੈ।
 

 

ਉਰਵਸ਼ੀ ਰੌਤੇਲਾ ਨੇ ਆਪਣੇ ਟਵੀਟ 'ਚ ਲਿਖਿਆ, "ਮੇਰਾ ਫ਼ੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ। ਇਸ ਲਈ ਕ੍ਰਿਪਾ ਕਰਕੇ ਮੇਰੀ ਕਿਸੇ ਵੀ ਪੋਸਟ ਅਤੇ ਸੰਦੇਸ਼ 'ਤੇ ਰਿਐਕਟ ਨਾ ਕਰੋ, ਕਿਉਂਕਿ ਇਹ ਮੇਰੇ ਅਤੇ ਮੇਰੀ ਟੀਮ ਵੱਲੋਂ ਨਹੀਂ ਕੀਤਾ ਗਿਆ ਹੈ। ਉਰਵਸ਼ੀ ਦੇ ਇਸ ਟਵੀਟ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਭੇਜ ਦਿੱਤੀ ਹੈ।
 

 

ਮੁੰਬਈ ਪੁਲਿਸ ਨੇ ਟਵੀਟ ਕੀਤਾ, "ਅਸੀਂ ਤੁਹਾਡੀ ਸ਼ਿਕਾਇਤ ਸਾਈਬਰ ਪੁਲਿਸ ਸਟੇਸ਼ਨ ਨੂੰ ਭੇਜੀ ਹੈ।" ਪਰ ਹੁਣ ਉਰਵਸ਼ੀ ਰੌਤੇਲਾ ਨੇ ਮੁੰਬਈ ਪੁਲਿਸ ਦੇ ਟਵੀਟ ਦਾ ਜਵਾਬ ਦਿੰਦਿਆਂ ਇੱਕ ਹੋਰ ਸ਼ਿਕਾਇਤ ਕੀਤੀ ਹੈ। ਉਰਵਸ਼ੀ ਰੌਤੇਲਾ ਨੇ ਦੱਸਿਆ ਕਿ ਹੈਕਰ ਉਸ ਤੋਂ ਵੱਡੀ ਰਕਮ ਚਾਹੁੰਦਾ ਹੈ। ਉਰਵਸ਼ੀ ਨੇ ਆਪਣੇ ਟਵੀਟ ਵਿੱਚ ਲਿਖਿਆ, 'ਧੰਨਵਾਦ। ਹੁਣ ਹੈਕਰ ਬਹੁਤ ਸਾਰਾ ਪੈਸਾ ਮੰਗ ਰਿਹਾ ਹੈ।"
 

ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਦੌਰਾਨ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਉਰਵਸ਼ੀ ਦਾ ਫ਼ੇਸਬੁੱਕ ਇੱਕ ਵਾਰ ਪਹਿਲਾਂ ਵੀ ਹੈਕ ਹੋ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood actress Urvashi Rautela Facebook account hacked