ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ 'ਤੇ ਬਾਲੀਵੁੱਡ ਨੇ ਪ੍ਰਗਟਾਈ ਖੁਸ਼ੀ

ਨਿਰਭਯਾ ਸਮੂਹਕ ਬਲਾਤਕਾਰ ਦੇ ਚਾਰ ਦੋਸ਼ੀਆਂ ਵਿਨੇ ਸ਼ਰਮਾ, ਅਕਸ਼ੇ ਠਾਕੁਰ, ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਅੱਜ ਸ਼ੁੱਕਰਵਾਰ ਸਵੇਰੇ 5.30 ਵਜੇ ਫਾਂਸੀ ਦੇ ਦਿੱਤੀ ਗਈ। ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਉਹ 20 ਮਾਰਚ ਨੂੰ 'ਨਿਰਭਯਾ ਦਿਵਸ' ਵਜੋਂ ਮਨਾਉਣਗੇ। ਨਿਰਭਯਾ ਦੀ ਮਾਂ ਨੇ ਕਿਹਾ, "ਆਖਰਕਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। ਇਹ ਸੱਤ ਸਾਲ ਦਾ ਸੰਘਰਸ਼ ਸੀ। ਪਹਿਲੀ ਵਾਰ ਬਲਾਤਕਾਰ ਪੀੜਤ ਬੱਚੀ ਨੂੰ ਇਨਸਾਫ ਮਿਲਿਆ ਹੈ। ਅੱਜ ਸਾਡੀ ਬੇਟੀ ਨਿਰਭਯਾ ਨੂੰ ਇਨਸਾਫ ਮਿਲ ਗਿਆ।"


ਦੋਸ਼ੀਆਂ ਨੂੰ ਫਾਂਸੀ ਮਿਲਣ 'ਤੇ ਬਾਲੀਵੁੱਡ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੇਰ ਨਾਲ ਹੀ ਸਹੀ ਪਰ ਨਿਰਭਯਾ ਨੂੰ ਇਨਸਾਫ ਮਿਲਿਆ।
 

 

ਅਦਾਕਾਰਾ ਸੁਸ਼ਮਿਤਾ ਸੇਨ ਨੇ ਟਵੀਟ ਕੀਤਾ, "ਮਾਂ ਦੇ ਸਬਰ ਅਤੇ ਸਹਿਣਸ਼ੀਲਤਾ ਨੂੰ ਇਨਸਾਫ਼ ਮਿਲ ਗਿਆ ਹੈ। ਆਖਰਕਾਰ ਇਨਸਾਫ਼ ਹੋਇਆ।"
 

 

ਰਿਤੇਸ਼ ਦੇਸ਼ਮੁਖ ਨੇ ਟਵੀਟ ਕੀਤਾ, "ਨਿਰਭਿਆ ਦੇ ਮਾਪਿਆਂ, ਉਨ੍ਹਾਂ ਦੇ ਦੋਸਤਾਂ ਨਾਲ ਮੇਰੀ ਹਮਦਰਦੀ। ਇਸ 'ਚ ਸਮਾਂ ਜ਼ਰੂਰ ਲੱਗਿਆ ਪਰ ਇਨਸਾਫ਼ ਹੋ ਗਿਆ।"

 

 

ਅਦਾਕਾਰਾ ਤਾਪਸੀ ਪਨੂੰ ਨੇ ਟਵੀਟ ਕੀਤਾ, "ਹੁਣ ਨਿਰਭਯਾ ਦੀ ਮਾਂ ਅਤੇ ਉਸ ਦਾ ਪਰਿਵਾਰ ਸ਼ਾਂਤੀ ਨਾਲ ਸੌਂ ਸਕੇਗਾ। ਇਹ ਇੱਕ ਲੰਮੀ ਅਤੇ ਸੰਘਰਸ਼ਮਈ ਲੜਾਈ ਰਹੀ ਹੈ।"
 

 

ਅਦਾਕਾਰੀ ਪ੍ਰੀਟੀ ਜ਼ਿੰਟਾ ਨੇ ਟਵੀਟ ਕੀਤਾ, "ਜੇ ਨਿਰਭਯਾ ਦੇ ਬਲਾਤਕਾਰੀਆਂ ਨੂੰ ਸਾਲ 2012 ਵਿੱਚ ਫਾਂਸੀ ਦੇ ਦਿੱਤੀ ਜਾਂਦੀ ਤਾਂ ਨਿਆਂ ਪ੍ਰਣਾਲੀ ਔਰਤਾਂ ਵਿਰੁੱਧ ਅਪਰਾਧ ਨੂੰ ਰੋਕ ਦਿੰਦੀ। ਕਾਨੂੰਨ ਦੇ ਡਰ ਨੇ ਕਾਨੂੰਨ ਨੂੰ ਛਿੱਕੇ ਨਾ ਟੰਗਿਆ ਹੁੰਦਾ। ਰੋਕਥਾਮ ਹਮੇਸ਼ਾ ਇਲਾਜ ਨਾਲੋਂ ਬਿਹਤਰ ਹੁੰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਨਿਆਂ ਪ੍ਰਣਾਲੀ ਨੂੰ ਸੁਧਾਰਨ ਲਈ ਕਦਮ ਚੁੱਕੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bollywood celebs reaction on nirbhaya verdict