ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਤੇ ਟਰੰਪ ਦੀ ‘ਬੌਂਡਿੰਗ’ ਵੇਖ ਕੇ ਬਾਲੀਵੁੱਡ ਡਾਢਾ ਖ਼ੁਸ਼

ਮੋਦੀ ਤੇ ਟਰੰਪ ਦੀ ‘ਬੌਂਡਿੰਗ’ ਵੇਖ ਕੇ ਬਾਲੀਵੁੱਡ ਡਾਢਾ ਖ਼ੁਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਹਿਊਸਟਨ ’ਚ ਕੱਲ੍ਹ ਐਤਵਾਰ ਨੂੰ ‘ਹਾਓਡੀ ਮੋਦੀ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਤੇ ਰਾਸ਼ਟਰਪਤੀ ਸ੍ਰੀ ਟਰੰਪ ਵਿਚਾਲੇ ਕਾਫ਼ੀ ਨੇੜਤਾ ਵਿਖਾਈ ਦਿੱਤੀ।

 

 

ਸ੍ਰੀ ਟਰੰਪ ਨੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੀ ਸ਼ਲਾਘਾ ਕੀਤੀ, ਉੱਥੇ ਹੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅਮਰੀਕਾ ਨੂੰ ਭਾਰਤ ਦਾ ਵਧੀਆ ਦੋਸਤ ਦੱਸਿਆ।

 

 

ਇਸ ਸਭ ਤੋਂ ਬਾਲੀਵੁੱਡ ਦੇ ਅਦਾਕਾਰ ਡਾਢੇ ਖ਼ੁਸ਼ ਹਨ ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਤੀਕਰਮ ਦੇ ਰਹੇ ਹਨ। ਅਨਿਲ ਕਪੂਰ ਨੇ ਇਸ ਨੂੰ ਸ੍ਰੀ ਮੋਦੀ ਦੀ ਅਸਲ ਸਟੇਟਸਮੈਨਸ਼ਿਪ ਦੱਸਿਆ।

 

 

ਅਨੁਪਮ ਖੇਰ ਨੇ ਕਿਹਾ ਕਿ ਹਾਓਡੀ ਮੋਦੀ ਵਿੱਚ ਸਭ ਕੁਝ ਬਹੁਤ ਸ਼ਾਨਦਾਰ ਰਿਹਾ। ‘ਮੈਂ ਕਦੇ ਵੀ ਦੋ ਦੇਸ਼ਾਂ ਵਿਚਾਲੇ ਅਜਿਹੇ ਪੀਡੇ ਸਬੰਧ ਨਹੀਂ ਤੱਕੇ। ਹਿਊਸਟਨ ’ਚ 50,000 ਭਾਰਤੀਆਂ ਦਾ ਪ੍ਰਤੀਕਰਮ ਤੇ ਜੈਕਾਰ ਭਾਵਨਾਤਮਕ ਤੇ ਇਤਿਹਾਸਕ ਸਨ ਤੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਇੱਕ ਅਸਲੀ ਰੌਕ–ਸਟਾਰ ਹੋ। ਜੈ ਹੋ।’

 

 

ਰਿਸ਼ੀ ਕਪੂਰ ਨੇ ਲਿਖਿਆ ਕਿ ਉਨ੍ਹਾਂ ਨੂੰ ਪ੍ਰਵਾਸੀ ਭਾਰਤੀਆਂ ਤੇ ਭਾਰਤ ਉੱਤੇ ਮਾਣ ਹੈ। ਉਨ੍ਹਾਂ ਸ੍ਰੀ ਮੋਦੀ ਤੇ ਸ੍ਰੀ ਟਰੰਪ ਦੋਵਾਂ ਨੂੰ ਹੀ ਸ਼ੁਭ–ਕਾਮਨਾਵਾਂ ਦਿੱਤੀਆਂ।

 

 

ਕਰਨ ਜੌਹਰ ਨੇ ਲਿਖਿਆ ਕਿ ਭਾਰਤ ਤੇ ਦੁਨੀਆ ਭਰ ਦੇ ਭਾਰਤੀਆਂ ਲਈ ਇਹ ਮਾਣਮੱਤਾ ਛਿਣ ਸੀ। ਸ੍ਰੀ ਨਰਿੰਦਰ ਮੋਦੀ ਨੇ ਬਹੁਤ ਪ੍ਰੇਰਣਾਦਾਇਕ ਤੇ ਠੋਸ ਭਾਸ਼ਣ ਦਿੱਤਾ। ਸ੍ਰੀ ਟਰੰਪ ਵੀ ਭੀੜ ਦੇ ਨਾਲ ਹੀ ਭਾਰਤੀ ਪ੍ਰਧਾਨ ਮੰਤਰੀ ਨੂੰ ਚੀਅਰਜ਼ ਆਖਦੇ ਰਹੇ।

 

 

ਵਿਵੇਕ ਓਬਰਾਏ ਨੇ ਲਿਖਿਆ ਕਿ PM ਨਰਿੰਦਰ ਮੋਦੀ ਨੇ ਸਮੂਹ ਭਾਰਤੀਆਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀ ਮੋਦੀ ਨੇ ਕਲਪਨਾ ਨੂੰ ਹਕੀਕਤ ਦਾ ਰੂਪ ਦੇ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood cheers to see Modi and Trump s bonding