ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਰਣਵੀਰ ਸਿੰਘ ਨਾਲ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਆਏ ਦਿਨੀਂ ਦੋਵਾਂ ਨੂੰ ਲੈ ਕੇ ਕੁਝ ਨਾ ਕੁਝ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋਵੇਂ ਆਪਣੇ ਰਿਸ਼ਤੇ ਬਾਰੇ ਬਹੁਤ ਗੰਭੀਰ ਹਨ। ਪਰ ਜਦੋਂ ਦੀਪਿਕਾ ਨੂੰ ਰਣਵੀਰ ਨਾਲ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਹ ਬਹੁਤ ਗੁੱਸੇ ਹੋ ਗਈ। ਸਿਰਫ ਇੰਨਾ ਹੀ ਨਹੀਂ, ਗੁੱਸੇ 'ਚ ਦੀਪਿਕਾ ਨੇ ਜੋ ਕੁਝ ਕਿਹਾ ਉਸਨੂ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਹੋ ਗਏ ਹਨ। ਇਸ ਘਟਨਾ ਦਾ ਇੱਕ ਵੀਡੀਓ ਵੀ ਬਹੁਤ ਵਾਇਰਲ ਹੋ ਰਿਹਾ ਹੈ।
ਅੱਜ ਕੱਲ੍ਹ ਦੀਪਿਕਾ ਪਾਦੁਕੋਣ ਆਪਣੀ ਨਿੱਜੀ ਜ਼ਿੰਦਗੀ ਕਾਰਨ ਜ਼ਿਆਦਾ ਚਰਚਾ ਵਿੱਚ ਹੈ। ਹਾਲ ਹੀ 'ਚ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ 'ਚ ਦੀਪਿਕਾ ਆਈ।
ਉੱਥੇ ਮੌਜੂਦ ਲੋਕ ਤਣਾਅ ਤੋਂ ਬਾਹਰ ਨਿਕਲਣ ਬਾਰੇ ਆਪਣੇ ਤਜਰਬੇ ਸਾਂਝੇ ਕਰ ਰਹੇ ਸਨ, ਜਦੋਂ ਕਿਸੇ ਨੇ ਰਣਵੀਰ ਅਤੇ ਉਸ ਦੇ ਵਿਆਹ 'ਤੇ ਸਵਾਲ ਖੜ੍ਹਾ ਕੀਤਾ ਤਾਂ ਸਵਾਲ ਸੁਣਦੇ ਹੀ ਦੀਪਿਕਾ ਨੂੰ ਗੁੱਸਾ ਆ ਗਿਆ। ਉਸ ਨੇ ਕਿਹਾ ਕਿ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇਵਾਂਗੀ। ਇਹ ਸਵਾਲ ਬਹੁਤ ਹੀ ਬਚਕਾਣਾ ਹੈ ਅਤੇ ਅਜਿਹੀ ਜਗ੍ਹਾਂ ਜਿੱਥੇ ਮੈਂ ਗੰਭੀਰ ਮੁੱਦਿਆਂ ਬਾਰੇ ਗੱਲ ਕਰ ਰਹੀ ਹਾਂ, ਉੱਥੇ ਅਜਿਹੇ ਪ੍ਰਸ਼ਨ ਦਾ ਜਵਾਬ ਨਹੀਂ ਦੇਵਾਗੀ।