ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹੀਂ ਰਹੇ ‘ਫੌਜੀ’ ’ਚ ਸ਼ਾਹਰੁਖ ਖਾਨ ਨੂੰ ਲਾਂਚ ਕਰਨ ਵਾਲੇ ਇਹ ਡਾਇਰੈਕਟਰ

ਨਹੀਂ ਰਹੇ ‘ਫੌਜੀ’ ’ਚ ਸ਼ਾਹਰੁਖ ਖਾਨ ਨੂੰ ਲਾਂਚ ਕਰਨ ਵਾਲੇ ਇਹ ਡਾਇਰੈਕਟਰ

ਬਾਲੀਵੁਡ ਦੇ ਮਸ਼ਹੂਰ ਫਿਲਮ ਮੇਕਰ ਅਤੇ ਟੀਵੀ ਸ਼ੋਅ ਦੇ ਪ੍ਰੋਡਿਊਸਰ ਸ਼ਾਹਰੁਖ ਖਾਨ ਨੂੰ ਟੈਲੀਵੀਜ਼ਨ ਸ਼ੋਅ ਫੌਜੀ ਵਿਚ ਪੇਸ਼ ਕਰਨ ਵਾਲੇ ਕਰਨਲ ਰਾਜ ਕੁਮਾਰ ਕਪੂਰ ਦੀ ਮੌਤ ਹੋ ਗਈ। ਉਹ 87 ਸਾਲ ਦੇ ਸਨ। ਉਨ੍ਹਾਂ ਦੀ ਬੇਟੀ ਰਿਤੰਭਰਾ ਨੇ ਬੁੱਧਵਾਰ ਨੂੰ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਕਰਨਲ ਰਾਜ ਕੁਮਾਰ ਦੀ ਮੌਤ ਬਾਅਦ ਬਾਲੀਵੁਡ ਵਿਚ ਸ਼ੋਕ ਦੀ ਲਹਿਰ ਛਾ ਗਈ।

 

ਕਰਨਲ ਰਾਜ ਕੁਮਾਰ ਦੀ ਮੌਤ ਦੀ ਖਬਰ ਬੇਟੀ ਰਿਤੰਭਰਾ ਨੇ ਫੇਸਬੁੱਕ ਰਾਹੀਂ ਦਿੱਤੀ। ਉਨ੍ਹਾਂ ਦਾ ਅੰਤਿਮ ਸਸਕਾਰ ਦਿੱਲੀ ਵਿਚ ਕੀਤਾ ਗਿਆ। ਰਿਤੰਭਰਾ ਨੇ ਆਪਣੀ ਪੋਸਟ ਵਿਚ ਲਿਖਿਆ ‘ਮੇਰੇ ਪਿਤਾ ਰਾਜ ਕੁਮਾਰ ਕਪੂਰ ਦੀ ਬੁੱਧਵਾਰ ਨੂੰ ਮੌਤ ਹੋ ਗਈ। ਉਨ੍ਹਾਂ ਤਾ ਅੰਤਿਮ ਸਸਕਾਰ ਵੀਰਵਾਰ ਨੂੰ ਦੁਪਹਿਰ ਸਾਢੇ ਤਿੰਨ ਵਜੇ ਕੀਤਾ ਗਿਆ।‘ ਉਥੇ ਫੌਜੀ ਮੈਗਜ਼ੀਨ ਦੇ ਅਧਿਕਾਰਤ ਟਵੀਟਰ ਹੈਂਡਲ ਉਤੇ ਵੀ ਕਪੂਰ ਦੀ ਮੌਤ ਸਬੰਧੀ ਜਾਣਕਾਰੀ ਦਿੱਤੀ ਗਈ।

 

 

ਇਸ ਖਬਰ ਬਾਅਦ ਕਰਨਲ ਰਾਜ ਕੁਮਾਰ ਦੀ ਮੌਤ ਉਤੇ ਸ਼ੋਕ ਪ੍ਰਗਟ ਕਰਦੇ ਹੋਏ ਬਾਲੀਵੁਡ ਅਦਾਕਾਰ ਸ਼ਾਹਰੁਖ ਖਾਨ ਨੇ ਇਕ ਭਾਵੁਕ ਪੋਸਟ ਸਾਂਝ ਕੀਤਾ ਹੈ। ਆਪਣੇ ਪੋਸਟ ਵਿਚ ਸ਼ਾਹਰੁਖ ਨੇ ਲਿਖਿਆ ਕਿ ਮੇਰੇ ਫੌਜੀ ਦਾ ਰੋਲ ਦੇਣ ਵਾਲੇ ਅਤੇ ਫੌਜੀ ਦੇ ਸੈਟ ਉਤੇ ਸਭ ਤੋਂ ਜ਼ਿਆਦਾ ਲਾਡ–ਪਿਆਰ ਕਰਨਲ ਰਾਜਕਪੂਰ ਵੱਲੋਂ ਮਿਲਿਆ। ਉਨ੍ਹਾਂ ਸਾਲ 1988 ਵਿਚ ਟੈਲੀਵੀਜ਼ਨ ਸੀਰੀਜ ‘ਫੌਜੀ’ ਦਾ ਨਿਰਦੇਸ਼ਨ ਕੀਤਾ ਸੀ।

 

 

ਜ਼ਿਕਰਯੋਗ ਹੈ ਕਿ ਕਰਨਲ ਰਾਜ ਕਪੂਰ ਨੇ ਕਈ ਟੀਵੀ ਸੀਰੀਅਲਾਂ ਨੂੰ ਬਣਾਇਆ ਅਤੇ ਕਈ ਇਸ਼ਤਿਹਾਰਾਂ ਵਿਚ ਕੰਮ ਕੀਤਾ। ਕੁਝ ਸਾਲ ਪਹਿਲਾਂ ਉਨ੍ਹਾਂ ਇਕ ਨਾਵਲ ਪਬਲਿਸ਼ ਕੀਤਾ ਸੀ, ਜਿਸਦਾ ਨਾਮ "When Shiva Smiles" ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bollywood director colonel raj kapoor passes away shahrukh khan pays tribute to fauji director