ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਫ਼ਿਲਮਸਾਜ਼ ਗੁਲਜ਼ਾਰ ਨੇ PM ਮੋਦੀ ਉੱਤੇ ਕੱਸਿਆ ਵਿਅੰਗ

ਬਾਲੀਵੁੱਡ ਫ਼ਿਲਮਸਾਜ਼ ਗੁਲਜ਼ਾਰ ਨੇ PM ਮੋਦੀ ਉੱਤੇ ਕੱਸਿਆ ਵਿਅੰਗ

ਬਾਲੀਵੁੱਡ ਦੇ ਫ਼ਿਲਮਸਾਜ਼, ਸ਼ਾਇਰ–ਲੇਖਕ ਗੁਲਜ਼ਾਰ ਨੇ ਦੇਸ਼ ਦੇ ਮੌਜੂਦਾ ਸਿਆਸੀ ਦ੍ਰਿਸ਼ ਦੇ ਮੱਦੇਨਜ਼ਰ ਅਸਿੱਧੇ ਤਰੀਕੇ ਨਾਲ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਉੱਤੇ ਵਿਅੰਗ ਕੱਸਿਆ ਹੈ। ਮੁੰਬਈ ਦੇ ਇੱਕ ਸਾਹਿਤਕ ਸਮਾਰੋਹ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਗੁਲਜ਼ਾਰ ਹੁਰਾਂ ਕਿਹਾ ਕਿ – ‘ਮੈਂ ਤੁਹਾਨੂੰ ਸਭ ਨੂੰ ਸੰਬੋਧਨ ਕਰਨ ਲਈ ‘ਮਿੱਤਰੋਂ’ ਆਖਣ ਵਾਲਾ ਸਾਂ ਪਰ ਮੈਂ ਰੁਕ ਗਿਆ। ਜਦੋਂ ਮੇਰਾ ਦੋਸਤ ਯਸ਼ਵੰਤ ਵਿਆਸ ਮੈਨੂੰ ਮਿਲਣ ਲਈ ਦਿੱਲੀ ਤੋਂ ਆਇਆ, ਤਾਂ ਮੈਂ ਕੁਝ ਡਰ ਗਿਆ। ਦਿੱਲੀ ਵਾਲੇ ਇਨ੍ਹੀਂ ਦਿਨੀਂ ਡਰੇ ਹੋਏ ਹਨ, ਕੋਈ ਨਹੀਂ ਜਾਣਦਾ ਕਿ ਉਹ ਕਦੋਂ ਕੋਈ ਨਵਾਂ ਕਾਨੂੰਨ ਲੈ ਕੇ ਆ ਜਾਣ।’

 

 

ਚੇਤੇ ਰਹੇ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ‘ਮਿੱਤਰੋਂ’ ਸ਼ਬਦ ਦੀ ਵਰਤੋਂ ਆਮ ਤੌਰ ਉੱਤੇ ਰੈਲੀਆਂ ਨੂੰ ਸੰਬੋਧਨ ਕਰਦੇ ਸਮੇਂ ਕਰਦੇ ਹਨ ਤੇ ਯਸ਼ਵੰਤ ਵਿਆਸ ਦਿੱਲੀ ਦੇ ਸੀਨੀਅਰ ਪੱਤਰਕਾਰ ਹਨ। ਨਰੀਮਨ ਪੁਆਇੰਟ ਸਥਿਤ ਵਾਈਬੀ ਚਵਾਣ ਕੇਂਦਰ ’ਚ ਲੇਖਕਾਂ – ਗਿਆਨਰੰਜਨ ਤੇ ਭਾਲਚੰਦਰ ਨੇਮਦੇ ਨੂੰ ਸਨਮਾਨਿਤ ਕਰਨ ਲਈ ਰੱਖੇ ਇੱਕ ਸਮਾਰੋਹ ’ਚ ਗੁਲਜ਼ਾਰ ਮੁੱਖ ਮਹਿਮਾਨ ਸਨ।

 

 

ਇਸ ਵੇਲੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਨਾਗਰਿਕਾਂ ਦੇ ਰਾਸ਼ਟਰੀ ਰਜਿਸਟਰ (NRC) ਨੂੰ ਲੈ ਕੇ ਭਾਰਤ ਵਿੱਚ ਸਮਾਜਕ ਤੇ ਸਿਆਸੀ ਵਿਰੋਧ ਹੋ ਰਿਹਾ ਹੈ। ਗੁਲਜ਼ਾਰ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਅਜਿਹੇ ਹਾਲਾਤ ਵਿੱਚ ਵੀ ਜੇ ਕੋਈ ਇੱਕ ਆਵਾਜ਼ ਹੈ, ਤਾਂ ਉਹ ਸ਼ੁੱਧ ਹੈ। ਸਾਫ਼ ਤੇ ਸੱਚ ਆਖਣਾ ਇੱਕ ਲੇਖਕ ਦੀ ਆਵਾਜ਼ ਹੈ। ਇਹ ਇੱਕ ਝੰਡੇ ਸਮਾਨ ਹੈ।

 

 

ਗੁਲਜ਼ਾਰ ਨੇ ਕਿਹਾ ਕਿ ਉਹ ਖ਼ੁਦ ਇੱਕ ਮਹਾਂਨਗਰ ਦੇ ਸਭਿਆਚਾਰ ਦੀ ਅਦਭੁੱਤ ਮਿਸਾਲ ਹਨ।। ‘ਮੈਂ ਪੰਜਾਬ ’ਚ ਪੈਦਾ ਹੋਇਆ, ਬੰਗਾਲ ਨਾਲ ਮੈੂੰ ਪਿਆਰ ਹੋਇਆ ਤੇ ਮਹਾਰਾਸ਼ਟਰ ’ਚ ਮੈਂ ਵੱਡਾ ਹੋਇਆ।’

 

 

ਗੁਲਜ਼ਾਰ ਹੁਰਾਂ ਦੀਆਂ ਤਾਜ਼ਾ ਸਰਗਰਮੀਆਂ ਨੂੰ ਵੇਖੀਏ, ਤਾਂ ਉਨ੍ਹਾਂ ਮੇਘਨਾ ਗੁਲਜ਼ਾਰ ਦੀ ਆਉਣ ਵਾਲੀ ਫ਼ਿਲਮ ‘ਛਪਾਕ’ ਦੇ ਗੀਤ ਲਿਖੇ ਹਨ। ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਮੁੱਖ ਭੂਮਿਕਾ ’ਚ ਵਿਖਾਈ ਦੇਵੇਗੀ। ਇਹ ਫ਼ਿਲਮ ਤੇਜ਼ਾਬੀ ਹਮਲੇ ਤੋਂ ਬਚੀ ਲਕਸ਼ਮੀ ਅਗਰਵਾਲ ਦੇ ਜੀਵਨ ਉੱਤੇ ਆਧਾਰਤ ਹੈ।

 

 

ਇਹ ਫ਼ਿਲਮ ਹੁਣ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਸੇ ਦਿਨ ਅਜੇ ਦੇਵਗਨ ਦੀ ਫ਼ਿਲਮ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਵੀ ਰਿਲੀਜ਼ ਹੋ ਰਹੀ ਹੈ। ਉਸ ਦਿਨ ਵੇਖਣਾ ਇਹ ਹੋਵੇਗਾ ਕਿ ਦੋਵਾਂ ’ਚੋਂ ਕਿਹੜੀ ਫ਼ਿਲਮ ਬਾੱਕਸ–ਆੱਫ਼ਿਸ ਉੱਤੇ ਸਫ਼ਲ ਰਹਿ ਸਕੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Film Director Gulzar satires on PM Modi