ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਆਏਫ੍ਰੈਂਡ ਨੂੰ ਛੱਡ ਕਿਸੇ ਹੋਰ ਨਾਲ ਅਮਰੀਕਾ ਦੀਆਂ ਸੜਕਾਂ 'ਤੇ ਮਸਤੀ ਕਰ ਰਹੀ ਹੈ ਪ੍ਰਿਅੰਕਾ ਚੋਪੜਾ

 ਪ੍ਰਿਅੰਕਾ ਚੋਪੜਾ

ਦੇਸੀ ਗਰਲ ਪ੍ਰਿਅੰਕਾ ਚੋਪੜਾ ਵਿਦੇਸ਼ੀ ਗਾਇਕ ਨਿਕ ਜੋਨਸ ਨਾਲ ਆਪਣੇ ਸਬੰਧਾਂ ਕਰਕੇ ਚਰਚਾ 'ਚ ਹੈ। ਹਾਲ ਹੀ ਚ ਨਿੱਕ ਜੋਨਸ ਪ੍ਰਿਯੰਕਾ ਦੇ ਨਾਲ ਭਾਰਤ ਆਏ ਸਨ। ਪ੍ਰਿਅੰਕਾ ਨੂੰ ਹਾਲੀਵੁੱਡ ਵਿਚ ਨਿਕ ਨਾਲ ਕਈ ਵਾਰ ਦੇਖਿਆ ਗਿਆ। ਬਾਲੀਵੁੱਡ 'ਚ ਵੀ ਪ੍ਰਿਅੰਕਾ ਦੇ ਰਿਸ਼ਤੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਦੀਆਂ ਹਨ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਫੋਟੋਆਂ ਵਿਚ ਉਹ ਨਿਕ ਜੋਨਸ ਨਾਲ ਨਹੀਂ ਸਗੋਂ ਹਾਲੀਵੁੱਡ ਅਭਿਨੇਤਾ ਰੇਬਲ ਵਿਲਸਨ ਨਾਲ ਨਜ਼ਰ ਆ ਰਹੀ ਹੈ।

priyanka

ਇਨ੍ਹਾਂ ਤਸਵੀਰਾਂ ਵਿਚ ਉਹ ਬਹੁਤ ਸੁੰਦਰ ਅਤੇ ਰੋਮਾਂਟਿਕ ਨਜ਼ਰ ਆ ਰਹੀ ਹੈ। ਨਾਲ ਹੀ ਜੰਮ ਕੇ ਮਸਤੀ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਦੀ ਟੀਮ ਨੇ ਸਾਂਝਾ ਕੀਤਾ ਹੈ। ਪ੍ਰਿਅੰਕਾ, ਗੁਲਾਬੀ ਰੰਗ ਦਾ ਗਾਊਨ ਪਾ ਕੇ ਮਸਤੀ ਕਰਦੀ ਦਿਖ ਰਹੀ ਹੈ। ਤਸਵੀਰਾਂ 'ਚ ਪ੍ਰਿਅੰਕਾ ਰੇਬਲ ਵਿਲਸਨ ਨੂੰ ਫਲਾਇੰਗ ਕਿਸ ਵੀ ਕਰ ਰਹੀ ਹੈ।

 

priyanka

 

 ਪ੍ਰਿਅੰਕਾ ਦੀਆਂ ਇਹ ਵਾਇਰਲ ਤਸਵੀਰਾਂ ਰੇਬਲ ਵਿਲਸਨ ਨੂੰ ਡੇਟ ਕਰਨ ਦੀਆਂ ਨਹੀਂ ਸਗੋਂ ਫ਼ਿਲਮ ਦੀ ਸ਼ੂਟਿੰਗ ਦੀਆਂ ਹਨ।

priyanka

 

ਇਸ ਫ਼ਿਲਮ ਵਿਚ ਪ੍ਰਿਯੰਕਾ ਤੋਂ ਇਲਾਵਾ ਰੇਬਲ ਵਿਲਸਨ, ਐਡਮ ਡੇਵੈਨ, ਲੀਅਮ ਹੈਮਸਵਰਥ ਅਤੇ ਬੇਟੀ ਗਿਲਪਿਨ ਮੁੱਖ ਰੋਲ 'ਚ ਹਨ। ਇਹ ਫਿਲਮ ਅਗਲੇ ਸਾਲ ਵੈਲੇਨਟਾਈਨ ਡੇ ਮੌਕੇ ਰਿਲੀਜ਼ ਹੋਵੇਗੀ।

 

priyanka

ਇਸ ਫ਼ਿਲਮ ਦਾ ਇੱਕ ਗਾਣਾ ਸ਼ੂਟ ਕੀਤਾ ਜਾ ਰਿਹਾ ਹੈ। ਇਸ ਲਈ ਹੀ ਪ੍ਰਿਅੰਕਾ ਨਿਊਯਾਰਕ ਦੀਆਂ ਸੜਕਾਂ 'ਤੇ ਨੱਚਦੇ ਹੋਏ ਨਜ਼ਰ ਆ ਰਹੀ ਹੈ।

priyanka

ਉਹ ਪ੍ਰਾਜੈਕਟ ਪੂਰਾ ਕਰਨ ਤੋਂ ਬਾਅਦ ਪ੍ਰਿੰਅਕਾ ਸਲਮਾਨ ਖਾਨ ਸਟਾਰਰ 'ਭਾਰਤ' ਵਿਚ ਕੰਮ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bollywood gorgeous priyanka chopra seen on the sets of her hollywood films isnt it romantic mood with liam hemsworth