ਭਾਰਤੀ ਸਿਨੇਮਾ ਦੇ ਸੰਗੀਤਕਾਰ ਖ਼ੱਯਾਮ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਵੇਲੇ ਖ਼ੱਯਾਮ ਮੁੰਬਈ ਦੇ ਸੂਰਜ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਨੂੰ ਇਸ ਵੇਲੇ ਆਈਸੀਯੂ ’ਚ ਰੱਖਿਆ ਗਿਆ ਹੈ।
92 ਸਾਲਾਂ ਦੇ ਸੰਗੀਤਕਾਰ ਖ਼ੱਯਾਮ ਦੇ ਫੇਫੜਿਆਂ ਵਿੱਚ ਇਨਫ਼ੈਕਸ਼ਨ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੇ ਇਲਾਜ ਵਿੱਚ ਲੱਗੀ ਹੈ।
ਸੰਗੀਤਕਾਰ ਖ਼ੱਯਾਮ ਆਪਣੇ ਵਿਲੱਖਣ ਕਿਸਮ ਦੇ ਸੰਗੀਤ ਲਈ ਜਾਣੇ ਜਾਂਦੇ ਹਨ। ਉਨ੍ਹਾਂ ਬਤੌਰ ਸੰਗੀਤਕਾਰ ਸ਼ੁਰੂਆਤ ਲੁਧਿਆਣਾ ਵਿੱਚ 1943 ਦੌਰਾਨ ਕੀਤੀ ਸੀ; ਤਦ ਉਹ 17 ਸਾਲਾਂ ਦੇ ਸਨ।
ਸਾਲ 1953 ’ਚ ਬਾਲੀਵੁੱਡ ਫ਼ਿਲਮ ‘ਫ਼ੁੱਟਪਾਥ’ ਵਿੱਚ ਉਨ੍ਹਾਂ ਸੰਗੀਤਕਾਰ ਵਜੋਂ ਪਹਿਲੀ ਵਾਰ ਕੰਮ ਮਿਲਿਆ ਸੀ। ਇੱਥੋਂ ਉਨ੍ਹਾਂ ਨੇ ਛੇਤੀ ਹੀ ਆਪਣੇ ਕਰੀਅਰ ਦੀਆਂ ਬੁਲੰਦੀਆਂ ਛੋਹ ਲਈਆਂ ਸਨ।