ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨਿਕਾ ਕਪੂਰ ਕੋਰੋਨਾ ਮਰੀਜ਼ਾਂ ਨੂੰ ਬਚਾਉਣ ਲਈ ਅਗਲੇ ਹਫ਼ਤੇ ਦਾਨ ਕਰੇਗੀ ਪਲਾਜ਼ਮਾ 

ਬਾਲੀਵੁੱਡ ਗਾਇਕਾ ਕਨਿਕਾ ਕਪੂਰ ਅਗਲੇ ਹਫ਼ਤੇ ਪਲਾਜ਼ਮਾ ਦਾਨ ਕਰ ਸਕਦੀ ਹੈ। ਕੁਆਰੰਟੀਨ ਦੇ 28 ਦਿਨ ਘਰ 'ਚ ਬਿਤਾਉਣ ਤੋਂ ਬਾਅਦ ਉਹ ਪਲਾਜ਼ਮਾ ਦੇਣਗੇ। ਉਨ੍ਹਾਂ ਨੂੰ ਬੀਤੀ 6 ਅਪ੍ਰੈਲ ਨੂੰ ਪੀਜੀਆਈ ਤੋਂ ਛੁੱਟੀ ਮਿਲੀ ਸੀ।
 

ਕਨਿਕਾ ਨੇ ਕੋਰੋਨਾ ਨਾਲ ਪ੍ਰਭਾਵਿਤ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਦੀ ਇੱਛਾ ਜਤਾਈ ਸੀ। ਇਸ ਸਬੰਧ 'ਚ ਕੇਜੀਐਮਯੂ ਨਾਲ ਸੰਪਰਕ ਕੀਤਾ। ਕੇਜੀਐਮਯੂ ਪ੍ਰਸ਼ਾਸਨ ਨੇ ਪੈਰਾ-ਮੈਡੀਕਲ ਅਤੇ ਟੈਕਨੀਸ਼ੀਅਨ ਨੂੰ ਘਰ ਭੇਜਿਆ ਤੇ ਖੂਨ ਦੀ ਜ਼ਰੂਰੀ ਜਾਂਚ ਦਾ ਸੈਂਪਲ ਲਿਆ। ਲਗਭਗ 40 ਤਰ੍ਹਾਂ ਦੀ ਜਾਂਚ ਹੋਈ। ਜਾਂਚ 'ਚ ਕਨਿਕਾ ਬਿਲਕੁਲ ਫਿੱਟ ਪਾਈ ਗਈ ਹੈ। ਕੇਜੀਐਮਯੂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਨਿਕਾ ਦਾ ਕੁਆਰੰਟੀਨ ਪੂਰਾ ਹੋਣ 'ਚ ਹਾਲੇ ਦੋ ਦਿਨ ਬਾਕੀ ਹਨ।
 

ਇਸ ਲਈ ਸਮਾਂ ਖ਼ਤਮ ਹੋਣ ਤੋਂ ਬਾਅਦ ਕਨਿਕਾ ਪਲਾਜ਼ਮਾ ਦੇਣ ਲਈ ਸਹਿਮਤ ਹੋ ਗਈ ਹੈ। ਕੇਜੀਐਮਯੂ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਨਿਕਾ ਅਗਲੇ ਹਫ਼ਤੇ ਪਲਾਜ਼ਮਾ ਦਾਨ ਕਰ ਸਕਦੀ ਹੈ। ਹੁਣ ਤਕ ਕੇਜੀਐਮਯੂ 'ਚ ਤਿੰਨ ਕੋਰੋਨਾ ਜੇਤੂ ਪਲਾਜ਼ਮਾ ਦਾਨ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਲਖਨਊ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਹਿਲਾ ਡਾਕਟਰ ਦਾ ਪਲਾਜ਼ਮਾ ਉਰਈ ਦੇ ਡਾਕਟਰ ਨੂੰ ਦਿੱਤਾ ਗਿਆ ਹੈ।
 

ਕੇਜੀਐਮਯੂ ਦੇ ਕੋਰੋਨਾ ਵਾਰਡ ਵਿੱਚ ਵੈਂਟੀਲੇਟਰ 'ਤੇ ਪਈ ਉਰਈ ਦੇ ਡਾਕਟਰ ਦੀ ਹਾਲਤ ਸਥਿਰ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਿਹਤ 'ਚ ਸੁਧਾਰ ਤੋਂ ਬਾਅਦ ਵੈਂਟੀਲੇਟਰ ਰਾਹੀਂ ਆਕਸੀਜਨ ਪਹੁੰਚਾਉਣ ਦੀ ਰਫ਼ਤਾਰ ਨੂੰ ਘੱਟ ਕੀਤਾ ਗਿਆ ਹੈ। ਡਾਕਟਰ ਨੂੰ ਪਲਾਜ਼ਮਾ ਦੀਆਂ ਦੋ ਡੋਜ਼ ਦਿੱਤੀ ਜਾ ਚੁੱਕੀ ਹੈ। ਲੋੜ ਪੈਣ 'ਤੇ ਤੀਜੀ ਡੋਜ਼ ਦਿੱਥੀ ਜਾ ਸਕਦੀ ਹੈ। ਬਲੱਡ ਪ੍ਰੈਸ਼ਰ, ਸ਼ੂਗਰ ਦੇ ਪੱਧਰ ਅਤੇ ਨਬਜ਼ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood singer Kanika Kapoor to do Plasma Donate next week to save Corona patients