ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹੀਂ ਰਹੇ ਬਾਲੀਵੁੱਡ ਗਾਇਕ ਮੁਹੰਮਦ ਅਜ਼ੀਜ਼

ਨਹੀਂ ਰਹੇ ਬਾਲੀਵੁੱਡ ਗਾਇਕ ਮੁਹੰਮਦ ਅਜ਼ੀਜ਼

ਬਾਲੀਵੁੱਡ ਦੇ ਗਾਇਕ ਮੁਹੰਮਦ ਅਜ਼ੀਜ਼ ਦਾ ਅੱਜ ਦਿਲ ਦੀ ਧੜਕਣ ਰੁਕ ਜਾਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਅੱਜ ਮੁੰਬਈ ਦੇ ਨਾਨਾਵਤੀ ਹਸਪਤਾਲ `ਚ ਆਖ਼ਰੀ ਸਾਹ ਲਿਆ। ਉਹ ਬਾਲੀਵੁੱਡ ਦੇ ਨਾਲ-ਨਾਲ ਬੰਗਾਲੀ ਅਤੇ ਉੜੀਆ ਫਿ਼ਲਮਾਂ `ਚ ਵੀ ਸਰਗਰਮ ਰਹੇ ਸਨ।


2 ਜੁਲਾਈ, 1954 ਨੂੰ ਪੈਦਾ ਹੋਏ ਮੁਹੰਮਦ ਅਜ਼ੀਜ਼ ਹਾਲੇ ਪਿਛਲੇ ਹਫ਼ਤੇ ਹੀ ਕੋਲਕਾਤਾ ਜਾ ਕੇ ਆਏ ਸਨ ਤੇ ਸੋਮਵਾਰ ਨੂੰ ਹੀ ਮੁੰਬਈ ਪਰਤੇ ਸਨ ਅਤੇ ਤਦ ਤੋਂ ਹੀ ਉਨ੍ਹਾਂ ਦੀ ਤਬੀਅਤ ਕੁਝ ਨਾਸਾਜ਼ ਹੀ ਸੀ। ਉਨ੍ਹਾਂ ਦੀ ਧੀ ਸਨਾ ਨੇ ਅੱਜ ਇਹ ਖ਼ਬਰ ਮੀਡੀਆ ਨੂੰ ਦਿੱਤੀ।


ਮੁਹੰਮਦ ਅਜ਼ੀਜ਼ ਅੱਜ ਕੱਲ੍ਹ ਭਾਰਤ ਅਤੇ ਵਿਦੇਸ਼ `ਚ ਸਟੇਜ ਸ਼ੋਅ ਕਰਨ ਵਿੱਚ ਵੱਧ ਰੁੱਝੇ ਹੋਏ ਸਨ। ਉਹ ਪ੍ਰਸਿੱਧ ਸੰਗੀਤਕਾਰਾਂ ਲਕਸ਼ਮੀਕਾਂਤ-ਪਿਆਰੇਲਾਲ ਦੇ ਕਾਫ਼ੀ ਨੇੜੇ ਰਹੇ ਸਨ। ਕੁਮਾਰ ਸਾਨੂ ਤੇ ਉਦਿਤ ਨਾਰਾਇਣ ਦੇ ਆਉਣ ਨਾਲ ਮੁਹੰਮਦ ਅਜ਼ੀਜ਼ ਦੀ ਮੰਗ ਕਾਫ਼ੀ ਘਟ ਗਈ ਸੀ।


ਅਮਿਤਾਭ ਬੱਚਨ, ਗੋਵਿੰਦਾ, ਰਿਸ਼ੀ ਕਪੂਰ, ਮਿਥੁਨ ਚੱਕਰਵਰਤੀ ਤੇ ਹੋਰ ਬਹੁਤ ਸਾਰੇ ਅਦਾਕਾਰਾਂ ਲਈ ਮੁਹੰਮਦ ਅਜ਼ੀਜ਼ ਦੇ ਗਾਏ ਗੀਤ ਬਹੁਤ ਮਸ਼ਹੂਰ ਹੋਏ ਹਨ। ਉਨ੍ਹਾਂ ਨੇ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਅਨੁਰਾਧਾ ਪੌਡਵਾਲ ਤੇ ਕਵਿਤਾ ਕ੍ਰਿਸ਼ਨਾਮੂਰਤੀ ਜਿਹੀਆਂ ਉੱਘੀਆਂ ਗਾਇਕਾਵਾਂ ਨਾਲ ਕਈ ਹਿੱਟ ਗੀਤ ਦਿੱਤੇ ਹਨ।


ਉਨ੍ਹਾਂ ਦੇ ਗਾਏ ਗੀਤਾਂ ਦੀ ਗਿਣਤੀ ਹਜ਼ਾਰਾਂ `ਚ ਹੈ। ਉਹ ਆਪਣਾ ਸਾਰਾ ਜੀਵਨ ਪ੍ਰਸਿੱਧ ਫਿ਼ਲਮੀ ਗਾਇਕ ਮੁਹੰਮਦ ਰਫ਼ੀ ਦੇ ਭਗਤ ਬਣੇ ਰਹੇ। ਉਹ ਸਦਾ ਰਫ਼ੀ ਸਾਹਿਬ ਵਾਂਗ ਹੀ ਗਾਉਣ ਦਾ ਜਤਨ ਕਰਦੇ ਸਨ ਤੇ ਉਨ੍ਹਾਂ ਦੀ ਆਵਾਜ਼ ਵੀ ਉਸ ਮਹਾਨ ਗਾਇਕ ਨਾਲ ਕਾਫ਼ੀ ਮਿਲਦੀ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Singer Mohd Aziz no more