ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਦਾ ਨਵਾਂ ਗਾਣਾ 'Turpeya' ਕੱਲ ਹੋਵੇਗਾ ਰਿਲੀਜ਼

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਅਗਲੀ ਫ਼ਿਲਮ 'ਭਾਰਤ' ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਭਾਰਤ' ਟ੍ਰੇਲਰ ਰਿਲੀਜ਼ ਹੋਣ ਤੋਂ ਹੀ ਚਰਚਾ ਵਿੱਚ ਹੈ ਅਤੇ ਦਰਸ਼ਕ ਇਸ ਲਈ ਬਹੁਤ ਉਤਸ਼ਾਹਿਤ ਹਨ।  


ਫ਼ਿਲਮ ਨਿਰਮਾਤਾ ਤੋਂ ਲੈ ਕੇ ਇਸ ਦੇ ਸਿਤਾਰਿਆਂ ਤੱਕ ਫ਼ਿਲਮ ਦੇ ਪ੍ਰਚਾਰ ਵਿਚ ਕੋਈ ਵੀ ਕਮੀ ਨਹੀਂ ਛੱਡਣਾ ਚਾਹੁੰਦੇ।  ਫ਼ਿਲਮ ਦਾ ਨਵਾਂ ਗੀਤ Turpeya ਰਿਲੀਜ਼ ਹੋਣ ਵਾਲਾ ਹੈ। ਇਹ ਫ਼ਿਲਮ ਦਾ ਪੰਜਵਾਂ ਗੀਤ ਹੋਵੇਗਾ। ਸਲਮਾਨ ਖ਼ਾਨ ਨੇ ਇਸ ਗਾਣੇ ਦੇ ਰਿਲੀਜ਼ ਹੋਣ ਬਾਰੇ ਸੋਸ਼ਲ ਮੀਡੀਆ ਰਾਹੀਂ ਆਪ ਜਾਣਕਾਰੀ ਦਿੱਤੀ ਹੈ।

 

 

 

 

 

 

 

ਇਸ ਗੀਤ ਵਿੱਚ ਸਲਮਾਨ ਖ਼ਾਨ ਨੇਵੀ ਦੀ ਵਰਦੀ ਵਿੱਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ 17 ਮਈ ਨੂੰ ਫ਼ਿਲਮ ਦਾ ਚੌਥਾ ਗੀਤ ਜਿੰਦਾ ਰਿਲੀਜ਼ ਹੋਇਆ ਸੀ। 


ਵਿਸ਼ਾਲ ਦਦਲਾਨੀ ਵੱਲੋਂ ਗਾਏ ਗਏ ਇਸ ਗਾਣੇ ਦੇ ਬੋਲ ਹਨ, ''ਜਿੰਦਾ ਹੂ ਮੈਂ ਤੁਝ ਮੇਂ ਰਹੁਗਾ ਜਿੰਦਾ।' ਇਸ ਫ਼ਿਲਮ ਵਿੱਚ ਸਲਮਾਨ ਨਾਲ ਅਦਾਕਾਰਾ ਕੈਟਰੀਨਾ ਕੈਫ਼ ਨਜ਼ਰ ਆਵੇਗੀ। ਇਹ ਫ਼ਿਲਮ ਇਦ ਮੌਕੇ ਉੱਤੇ 5 ਜੂਨ ਨੂੰ ਰਿਲੀਜ਼ ਹੋਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bollywood super hero salman khan bharat song releasing on wednesday