ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਸੰਗੀਤਕਾਰ ਖ਼ੱਯਾਮ ਨਹੀਂ ਰਹੇ

ਭਾਰਤੀ ਸਿਨੇਮਾ ਦੇ ਇਕ ਉੱਘੇ ਸੰਗੀਤਕਾਰ ਖ਼ੱਯਾਮ ਦਾ 93 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਖ਼ੱਯਾਮ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਹ ਮੁੰਬਈ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਸੋਮਵਾਰ ਸ਼ਾਮ ਤੋਂ ਹੀ ਖ਼ੱਯਾਮ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਮਸ਼ਹੂਰ ਸੰਗੀਤਕਾਰ ਦੇ ਦੇਹਾਂਤ ਕਾਰਨ ਫਿਲਮ ਜਗਤ ਚ ਸੋਗ ਦੀ ਲਹਿਰ ਦੌੜ ਗਈ ਹੈ।

 

ਖ਼ੱਯਾਮ ਨੇ ਪਹਿਲੀ ਵਾਰ ਫਿਲਮ 'ਹੀਰ ਰਾਂਝਾ' ਵਿਚ ਸੰਗੀਤ ਦਿੱਤਾ ਪਰ ਉਨ੍ਹਾਂ ਨੂੰ ਮੁਹੰਮਦ ਰਫੀ ਦੇ ਗਾਣੇ 'ਅਕੇਲੇ ਮੇ ਵੋਹ ਘਬਰਾਤੇ ਤੋ ਹੋਂਗੇ' ਤੋਂ ਪਛਾਣ ਮਿਲੀ। ਫਿਲਮ 'ਸ਼ੋਲਾ ਔਰ ਸ਼ਬਨਮ' ਨੇ ਉਨ੍ਹਾਂ ਨੂੰ ਇੱਕ ਸੰਗੀਤਕਾਰ ਵਜੋਂ ਸਥਾਪਤ ਕੀਤਾ।

 

ਖ਼ੱਯਾਮ ਨੇ ਕਈ ਹਿੱਟ ਫਿਲਮਾਂ ਜਿਵੇਂ ਕਿ 'ਕਭੀ-ਕਭੀ' ਅਤੇ 'ਉਮਰਾਓ ਜਾਨ' ਲਈ ਸੰਗੀਤ ਤਿਆਰ ਕੀਤਾ ਸੀ। ਇਨ੍ਹਾਂ ਫਿਲਮਾਂ ਦੇ ਗਾਣਿਆਂ ਨੂੰ ਸਦਾਬਹਾਰ ਮੰਨਿਆ ਜਾਂਦਾ ਹੈ। ਮੁਹੰਮਦ ਜ਼ਹੂਰ 'ਖ਼ੱਯਾਮ' ਹਾਸ਼ਮੀ ਨੇ ਸੰਗੀਤ ਦੀ ਦੁਨੀਆਂ ਵਿਚ ਆਪਣੀ ਯਾਤਰਾ 17 ਸਾਲ ਦੀ ਉਮਰ ਚ ਲੁਧਿਆਣਾ ਤੋਂ ਸ਼ੁਰੂ ਕੀਤੀ ਸੀ। ਉਨ੍ਹਾਂ ਨੂੰ ਆਪਣੇ ਕੈਰੀਅਰ ਦਾ ਪਹਿਲਾ ਵੱਡਾ ਬ੍ਰੇਕ ਬਲਾਕਬਸਟਰ ਫਿਲਮ 'ਉਮਰਾਓ ਜਾਨ' ਨਾਲ ਮਿਲਿਆ, ਜਿਸ ਦੇ ਗਾਣੇ ਹਾਲੇ ਵੀ ਇੰਡਸਟਰੀ ਅਤੇ ਲੋਕਾਂ ਦੇ ਦਿਲਾਂ ਚ ਵਸੇ ਹੋਏ ਹਨ।

 

ਦੱਸ ਦੇਈਏ ਕਿ ਖ਼ੱਯਾਮ ਨੂੰ ਇਸ ਫਿਲਮ ਦੇ ਸਰਵਉੱਤਮ ਸੰਗੀਤ ਲਈ ਰਾਸ਼ਟਰੀ ਪੁਰਸਕਾਰ ਅਤੇ ਫਿਲਮਫੇਅਰ ਅਵਾਰਡ ਦੇ ਨਾਲ ਹੀ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood veteran music composer khayyam is no more