ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਦਾ ਇਹ ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

1 / 5ਬਾਲੀਵੁੱਡ ਦਾ ਇਹ ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

2 / 5ਬਾਲੀਵੁੱਡ ਦਾ ਇਹ ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

3 / 5ਬਾਲੀਵੁੱਡ ਦਾ ਇਹ ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

4 / 5ਬਾਲੀਵੁੱਡ ਦਾ ਇਹ ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

5 / 5ਬਾਲੀਵੁੱਡ ਦਾ ਇਹ ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

PreviousNext

ਬਾਲੀਵੁੱਡ ਦੀਆਂ ਕਈ ਮਸ਼ਹੂਰ ਫ਼ਿਲਮਾਂ ਬਲੈਕ ਫ਼੍ਰਾਈਡੇ, ਗੁਲਾਲ ਤੇ ਪਟਿਆਲਾ ਹਾਊਸ ਵਰਗੀਆਂ ਫ਼ਿਲਮਾਂ ਚ ਨਜ਼ਰ ਆ ਚੁੱਕੇ ਸਵੀ ਸਿੱਧੂ ਇੱਥੇ ਮੁੰਬਈ ਦੇ ਮਲਾਡ ਵਿਖੇ ਇਕ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਹਨ।

 

ਫ਼ਿਲਮ ਕੰਪੇਨਿਅਨ ਦੁਆਰਾ ਯੂਟਿਯੂਬ ਤੇ ਸ਼ੇਅਰ ਕੀਤੇ ਗਏ ਇਕ ਵੀਡੀਓ ਚ ਸਵੀ ਸਿੱਧੂ ਨੇ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਚ ਦਸਿਆ।

 

ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਉਹ ਸੀ ਜਦੋਂ ਮੇਰੀ ਪਤਨੀ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੇਰੇ ਪਿਤਾ ਦੀ ਵੀ ਮੌਤ ਹੋ ਗਈ ਤੇ ਫਿਰ ਮੇਰੀ ਮਾਂ ਅਤੇ ਬਾਅਦ ਚ ਸੱਸ–ਸਹੁਰੇ ਦੀ ਵੀ ਮੌਤ ਹੋ ਗਈ। ਜਿਸ ਤੋਂ ਬਾਅਦ ਮੈਂ ਇਕੱਲਾ ਰਹਿ ਗਿਆ, ਮੈਂ ਬਿਲਕੁਲ ਇਕੱਲਾ ਹਾਂ।

 

ਅਦਾਕਾਰ ਨੇ ਸੁਰੱਖਿਆ ਗਾਰਡ ਦੀ ਨੌਕਰੀ ਕਰਨ ਬਾਰੇ ਚ ਕਿਹਾ, ਇਹ 12 ਘੰਟਿਆਂ ਦੀ ਇਕ ਸਖਤ ਨੌਕਰੀ ਹੈ। ਇਹ ਇਕ ਮਸ਼ੀਨੀ ਕੰਮ ਹੈ। ਮੇਰੇ ਕੋਲ ਬੱਸ ਦੀ ਟਿਕਟ ਖਰੀਦਣ ਦੇ ਲਈ ਵੀ ਪੈਸੇ ਨਹੀਂ ਹਨ। ਹੁਣ ਥੀਏਟਰ ਚ ਫ਼ਿਲਮ ਦੇਖਣੀ ਤਾਂ ਇਸ ਸੁਪਨੇ ਵਾਂਗ ਹੈ। ਮੇਰੀ ਮਾਲੀ ਹਾਲਤ ਠੀਕ ਨਹੀਂ ਹੈ।

 

ਹਾਲਾਂਕਿ ਸੁਰੱਖਿਆ ਗਾਰਡ ਦੀ ਨੌਕਰੀ ਕਰਨ ਅਤੇ ਮਾੜੀ ਹਾਲਤ ਦੇ ਸਖ਼ਤ ਦੌਰ ਤੋਂ ਲੰਘ ਰਹੇ ਸਵੀ ਸਿੱਧੂ ਨੂੰ ਉਮੀਦ ਹੈ ਕਿ ਛੇਤੀ ਹੀ ਫ਼ਿਲਮਾਂ ਚ ਉਨ੍ਹਾਂ ਨੂੰ ਕੰਮ ਮਿਲੇਗਾ ਤੇ ਉਨ੍ਹਾਂ ਦੀ ਸਿਹਤ ਅਤੇ ਬੈਂਕ ਬੈਲੰਸ ਚੰਗਾ ਹੋ ਜਾਵੇਗਾ।

 

ਦੱਸਣਯੋਗ ਹੈ ਕਿ ਸਵੀ ਸਿੱਧੂ ਲਖਨਊ ਤੋਂ ਸਕੂਲੀ ਪੜ੍ਹਾਈ ਕਰਨ ਮਗਰੋਂ ਚੰਡੀਗੜ੍ਹ ਆ ਗਏ। ਗ੍ਰੈਜੂਏਸ਼ਨ ਦੌਰਾਨ ਮਾਡਲਿੰਗ ਦੇ ਆਫ਼ਰ ਆਏ। ਬਾਅਦ ਚ ਲਖਨਊ ਜਾ ਕੇ ਲਾਅ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਥੀਏਟਰ ਵੀ ਕੀਤਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywoods punjabi Actor savi sidhu Force Guards Job