ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

#Bottlecapchallenge 'ਚ ਸੁਸ਼ਮਿਤਾ, ਸ਼ੇਰਲਿਨ ਅਤੇ ਸੁਨੀਲ ਗਰੋਵਰ ਨੇ ਦਿਖਾਇਆ ਸਟੰਟ, ਵੇਖੋ ਵੀਡੀਓ 

ਅੱਜ ਕੱਲ੍ਹ ਬੋਤਲ ਕੈਪ ਚੈਲਿੰਜ (Bottle Cap Challenge) ਬਹੁਤ ਛਾਇਆ ਹੋਇਆ ਹੈ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ (Akshay Kumar) ਅਤੇ ਟਾਈਗਰ ਸ਼ਰਾਫ (Tiger Shroff) ਵਰਗੇ ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਚੈਲਿੰਜ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਪਰ ਹੁਣ ਇਹ ਖੇਡ ਅਗਲੇ ਪੱਧਰ ਤੱਕ ਪਹੁੰਚ ਗਈ ਹੈ ਅਤੇ ਫ਼ਿਲਮੀ ਉਦਯੋਗ ਦੀਆਂ ਔਰਤਾਂ ਇਸ ਰਾਹੀਂ ਆਪਣੇ ਫਿਟਨੈੱਸ ਨੂੰ ਸਾਬਤ ਕਰਦੀਆਂ ਨਜ਼ਰ ਆ ਰਹੀਆਂ ਹਨ।

 

ਅਭਿਨੇਤਰੀ ਸੁਸ਼ਮੀਤਾ ਸੇਨ (Sushmita Sen) ਨੇ ਇਸ ਵਾਇਰਲ ਚੈਲਿੰਜ ਨੂੰ ਆਪਣੇ ਦੋਸਤ ਰੋਹਮਨ ਸ਼ਾਲ (Rohman Shawl) ਅਤੇ ਦੋ ਬੇਟੀਆਂ ਰੇਨੇ ਤੇ ਅਲੀਸ਼ਾ ਨਾਲ ਕੀਤਾ। 


ਸੁਸ਼ਮੀਤਾ ਨੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਸੁਸ਼ਮੀਤਾ, ਇਹਨਾਂ ਤਿੰਨਾਂ ਦੇ ਨਾਲ, ਇਕੋ ਵਾਰੀ ਇਸ ਚੁਣੌਤੀ ਨੂੰ ਪੂਰਾ ਕਰਦੇ ਨਜ਼ਰ ਆ ਰਹੇ ਹਨ।

 


ਇਸ ਵੀਡੀਓ ਦੇ ਕੈਪਸ਼ਨ ਵਿੱਚ ਸੁਸ਼ਿਮਤਾ ਨੇ ਲਿਖਿਆ ਕਿ ਸਾਰੇ ਮਜੇ ਲੜਕਿਆਂ ਨੂੰ ਹੀ ਕਿਉਂ ਹੋਣਾ ਚਾਹੀਏ! ਰੇਨੇ, ਅਲੀਸ਼ਾ, ਤੁਹਾਡੀ ਆਪਣੀ ਅਤੇ ਰੋਹਮਨ ਸਾਰੇ। ਬੋਤਲ ਕੈਪ ਚੈਲਿੰਜ। ਤੁਹਾਨੂੰ ਢੇਰ ਸਾਰਾ ਪਿਆਰ।

 

 


ਇਸ ਚੁਣੌਤੀ ਵਿੱਚ ਪ੍ਰਤੀਯੋਗੀ ਪਹਿਲਾਂ ਬੋਤਲ ਨੂੰ ਇੱਕ ਸਮਤਲ ਥਾਂ ਉੱਤੇ ਰੱਖਦੇ ਹਨ ਅਤੇ ਉਸ ਦੇ ਢੱਕਣ ਨੂੰ ਢਿੱਲਾ ਛੱਡ ਦਿੰਦੇ ਹਨ। ਇਸ ਤੋਂ ਬਾਅਦ ਹੱਥ ਦੀ ਵਰਤੋਂ ਕੀਤੇ ਬਗ਼ੈਰ, ਉਨ੍ਹਾਂ ਨੂੰ ਪਿੱਛੇ ਘੁੰਮ ਕੇ ਇੱਕ ਕਿਕ ਨਾਲ ਇਸ ਢੱਕਣ ਨੂੰ ਖੋਲ੍ਹਣਾ ਪੈਂਦਾ ਹੈ।
ਨਾ ਸਿਰਫ ਸੁਸ਼ਮੀਤਾ ਸੇਨ, ਬਲਕਿ ਮਾਡਲ-ਅਭਿਨੇਤਰੀ ਸ਼ੇਰਲਿਨ ਚੋਪੜਾ ਨੇ ਵੀ ਇਸ 'ਤੇ ਆਪਣਾ ਹੱਥ ਅਜ਼ਮਾਇਆ ਅਤੇ ਉਸ ਨੇ ਵੀ ਇਸ ਨੂੰ ਬਹੁਤ ਵਧੀਆ ਢੰਗ ਨਾਲ ਪੂਰਾ ਕੀਤਾ।

 
 
 
 
 
 
 
 
 
 
 
 
 

Mujhse toh haath se hee khul gaya

A post shared by Sunil Grover (@whosunilgrover) on


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bottle Cap Challenge: done by Sushmita Sen: Sherlyn Chopra: and Sunil Grover: lets see the Video Viral