ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਕਾਰੋਬਾਰੀ ਨੇ ਅਦਾਕਾਰਾ ਈਸ਼ਾ ਗੁਪਤਾ ਉਤੇ ਕੀਤਾ ਮਾਣਹਾਨੀ ਦਾ ਕੇਸ

ਦਿੱਲੀ ਦੇ ਕਾਰੋਬਾਰੀ ਨੇ ਅਦਾਕਾਰਾ ਈਸ਼ਾ ਗੁਪਤਾ ਉਤੇ ਕੀਤਾ ਮਾਣਹਾਨੀ ਦਾ ਕੇਸ

ਬਾਲੀਵੁਡ ਅਭਿਨੇਤਰੀ ਈਸ਼ਾ ਗੁਪਤਾ ਖਿਲਾਫ ਦਿੱਲੀ ਦੇ ਇਕ ਕਾਰੋਬਾਰੀ ਨੇ ਸਾਕੇਤ ਅਦਾਲਤ ਵਿਚ ਮਾਣਹਾਨੀ ਸ਼ਿਕਾਇਤ ਪੱਤਰ ਦਾਖਲ ਕੀਤਾ ਹੈ। ਇਸ ਅਦਾਕਾਰਾ ਨੇ ਕਾਰੋਬਾਰੀ ਉਤੇ ਜਿਨਸੀ ਬਦਸਲੂਕੀ ਦਾ ਦੋਸ਼ ਲਗਾਇਆ ਸੀ। ਦਿੱਲੀ ਦੇ ਕਾਰੋਬਾਰੀ ਰੋਹਿਤ ਵਿਗ ਨੇ ਸਾਕੇਤ ਅਦਾਲਤ ਵਿਚ ਧਾਰਾ 499 ਅਤੇ 500 ਦੇ ਤਹਿਤ ਵਕੀਲ ਵਿਕਾਸ ਪਾਹਵਾ ਰਾਹੀਂ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਹੈ।

 

ਪਟੀਸ਼ਨ ਕਰਤਾ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣ ਅਤੇ ਕਾਨੂੰਨ ਦੇ ਪ੍ਰਾਵਧਾਨਾਂ ਤਹਿਤ ਅਦਾਕਾਰਾ ਖਿਲਾਫ ਮੁਕਾਦਮਾ ਚਲਾਉਣ ਅਤੇ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਖ ਵਿਚ ਯੋਗ ਮੁਆਵਜਾ ਵੀ ਮੰਗਿਆ ਹੈ। ਅਦਾਲਤ ਨੇ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਮਾਮਲੇ ਵਿਚ ਅਗਲੀ ਸੁਣਵਾਈ ਲਈ 28 ਅਗਸਤ ਦੀ ਤਾਰੀਕ ਤੈਅ ਕੀਤੀ ਗਈ ਹੈ। ਸੁਣਵਾਈ ਦੀ ਅਗਾਲੀ ਤਾਰੀਕ ਉਤੇ ਆਦਲਤ ਸ਼ਿਕਾਇਤ ਕਰਤਾ ਦੇ ਪੱਖ ਵਿਚ ਗਵਾਹਾਂ ਦੇ ਬਿਆਨ ਦਰਜ ਕਰੇਗੀ।

 

ਕਾਰੋਬਾਰੀ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸ਼ਿਕਾਇਤ ਕਰਤਾ ਨੂੰ ਮਾਨਸਿਕ ਪੀੜ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਕਰੀਬੀ ਦੋਸਤ ਅਤੇ ਸਹਿਕਰਮੀ ਨਿਰੰਤਰ ਆਧਾਰ ਉਤੇ ਉਸਦੇ ਅਤੇ ਉਸਦੇ ਪਰਿਵਾਰ ਨਾਲ ਸੰਪਰਕ ਕਰ ਰਹੇ ਹਨ ਅਤੇ ਅਦਾਕਾਰਾ ਵੱਲੋਂ ਲਗਾਏ ਦੋਸ਼ਾਂ ਉਤੇ ਸਵਾਲ ਕਰ ਰਹੇ ਹਨ। ਜਦੋਂ ਕਿ ਇਹ ਸਾਰੇ ਦੋਸ਼ ਗਲਤ ਹਨ।

 

ਕੀ ਹੈ ਮਾਮਲਾ

 

ਇਸ ਤੋਂ ਪਹਿਲਾਂ 6 ਜੁਲਾਈ ਨੂੰ ਅਦਾਕਾਰਾ ਈਸ਼ਾ ਨੇ ਰੋਹਿਤ ਵਿਗ ਉਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਅਭਿਨੇਤਰੀ ਨੂੰ ਐਨੀ ਬੁਰੀ ਨਜ਼ਰ ਨਾਲ ਦੇਖਿਆ, ਜਿਵੇਂ ਬਲਾਤਕਾਰ ਕਰ ਰਿਹਾ ਹੋਵੇ। ਅਦਾਕਾਰਾ ਨੇ ਪਿਛਲੇ ਦਿਨੀਂ ਕਥਿਤ ਘਟਨਾ ਦੇ ਵੱਖ ਵੱਖ ਪੋਸਟ ਅਤੇ ਟਵੀਟ ਸਾਂਝ ਕੀਤੇ ਸਨ। ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਉਤੇ ਇਸ ਤਰ੍ਹਾਂ ਇਕ ਪੋਸਟ ਵਿਚ, ਅਦਾਕਾਰਾ ਨੇ ਲਿਖਿਆ ‘ਆਪਣੀ ਪਿਛਲੀ ਪੋਸਟ ਬਾਰੇ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਲੜਕਾ ਸਚਮੁੱਚ ਆਪਣੀਆਂ ਅੱਖਾਂ ਨਾਲ ਮੇਰੇ ਨਾਲ ਬਲਾਤਕਾਰ ਕਰ ਰਿਹਾ ਸੀ ਮੈਂ ਬਹੁਤ ਡਰ ਗਈ ਸੀ। ਪ੍ਰੰਤੂ ਮੇਰੇ ਸੁਰੱਖਿਆ ਗਾਰਡ ਨੇ ਮੈਨੂੰ ਠੀਕ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Businessman files criminal defamation complaint against actress Esha Gupta for accusing him of sexual harassment