ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਾਲੀਵੁੱਡ ’ਚ ਹੁਣ ਸੁਸਤ ਲੋਕ ਵੱਧ, ਪੱਛਮ ਦੀਆਂ ਘਟੀਆ ਫ਼ਿਲਮਾਂ ਵੀ ਸਾਡੀਆਂ ਹਿੱਟ ਫ਼ਿਲਮਾਂ ਤੋਂ ਵਧੀਆ: ਰਘੂਬੀਰ ਯਾਦਵ

​​​​​​​ਬਾਲੀਵੁੱਡ ’ਚ ਹੁਣ ਸੁਸਤ ਲੋਕ ਵੱਧ, ਪੱਛਮ ਦੀਆਂ ਘਟੀਆ ਫ਼ਿਲਮਾਂ ਵੀ ਸਾਡੀਆਂ ਹਿੱਟ ਫ਼ਿਲਮਾਂ ਤੋਂ ਵਧੀਆ: ਰਘੂਬੀਰ ਯਾ

ਬਾਲੀਵੁੱਡ ਦੇ ਅਦਾਕਾਰ ਰਘੂਬੀਰ ਯਾਦਵ ਨੇ ਕਿਹਾ ਹੈ ਕਿ ਫ਼ਿਲਮ ਉਦਯੋਗ ਅੱਜ–ਕੱਲ੍ਹ ਸੁਸਤ ਲੋਕਾਂ ਨਾਲ ਭਰਿਆ ਹੋਇਆ ਹੈ; ਇਸੇ ਲਈ ਹੁਣ ਮੌਲਿਕ ਫ਼ਿਲਮਾਂ ਘੱਟ, ਰੀ–ਮੇਕ ਵੱਧ ਬਣਦੇ ਹਨ। ਰਘੂਬੀਰ ਯਾਦਵ ਇੱਥੇ ਇੱਕ ਸਮਾਰੋਹ ਵਿੱਚ ਭਾਗ ਲੈਣ ਲਈ ਚੰਡੀਗੜ੍ਹ ਆਏ ਹੋਏ ਸਨ।

 

 

ਦੂਰਦਰਸ਼ਨ ਦੇ ਉੱਘੇ ਲੜੀਵਾਰ ‘ਮੁੰਗੇਰੀ ਲਾਲ ਕੇ ਹਸੀਨ ਸਪਨੇ’ ਤੋਂ ਪ੍ਰਸਿੱਧ ਹੋਏ ਰਘੂਬੀਰ ਯਾਦਵ ਹੁਣ ਤੱਕ – ਸਲਾਮ ਬੌਂਬੇ, ਪੀਪਲੀ ਲਾਈਵਲ ਤੇ ਨਿਊਟਨ ਜਿਹੀਆਂ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਦਰਅਸਲ ਚਿਤਕਾਰਾ ਇੰਟਰਨੈਸ਼ਨਲ ਸਕੂਲ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ‘ਸਿਨੇ–ਮੈਸਟਰੋ’ ਵਿੱਚ ਜੱਜ ਬਣ ਕੇ ਚੰਡੀਗੜ੍ਹ ਆਏ ਹੋਏ ਸਨ; ਜਿੱਥੇ ਨੌਜਵਾਨ ਵਿਦਿਆਰਥੀਆਂ ਨੇ ਨਿੱਕੀਆਂ ਫ਼ਿਲਮਾਂ ਪੇਸ਼ ਕੀਤੀਆਂ ਸਨ।

 

 

ਰਘੂਬੀਰ ਯਾਦਵ ਨੇ ਕਿਹਾ ਕਿ ਉਹ ਵਿਦਿਆਰਥੀਆਂ ਵੱਲੋਂ ਸੀਮਤ ਵਸੀਲਿਆਂ ਤੇ ਘੱਟ ਸਮੇਂ ਵਿੱਚ ਬਣਾਈਆਂ ਵਧੀਆ ਫ਼ਿਲਮਾਂ ਵੇਖ ਕੇ ਬਹੁਤ ਹੈਰਾਨ ਹੋਏ ਹਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਰਘੂਬੀਰ ਯਾਦਵ ਨੇ ਕਿਹਾ ਕਿ ਅੱਜ–ਕੱਲ੍ਹ ਦੇ ਸੰਗੀਤ ਤੇ ਗੀਤਾਂ ਵਿੱਚ ਰੌਲ਼ਾ ਬਹੁਤਾ ਹੁੰਦਾ ਹੈ ਤੇ ਅਜਿਹਾ ਸੰਗੀਤ ਬਹੁਤ ਘੱਟ ਹੁੰਦਾ ਹੈ, ਜਿਹੜਾ ਆਤਮਾ ਨੂੰ ਵਧੀਆ ਜਾਪੇ। ਉਨ੍ਹਾਂ ਕਿਹਾ ਕਿ ਨਵੇਂ ਜੁੱਗ ਵਿੱਚ ਨਾ ਤਾਂ ਸੰਗੀਤ ਹੀ ਸਮਝ ਆਉਂਦਾ ਹੈ ਤੇ ਨਾ ਹੀ ਗੀਤ ਦੇ ਬੋਲ।

 

 

ਜੱਬਲਪੁਰ (ਮੱਧ ਪ੍ਰਦੇਸ਼) ਦੇ ਜੰਮਪਲ ਰਘੂਬੀਰ ਯਾਦਵ ਨੇ ਪਾਰਸੀ ਰੰਗਮੰਚ ਤੋਂ ਅਦਾਕਾਰੀ ਦੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਹਾਲੇ ਵੀ ਕਹਿੰਦੇ ਹਨ ਕਿ ਹਾਲੇ ਤਾਂ ਸ਼ੁਰੂਆਤ ਹੈ ਤੇ ਹਾਲੇ ਬਹੁਤ ਕੁਝ ਸਿੱਖਣਾ ਬਾਕੀ ਹੈ।

 

 

ਰਘੂਬੀਰ ਯਾਦਵ ਨੇ ਕਿਹਾ ਕਿ ਉਹ ਹਰ ਵਾਰ ਆਪਣੇ ਕੰਮ ਵਿੱਚ ਨੁਕਸ ਲੱਭਦੇ ਹਨ ਤੇ ‘ਮੈਨੂੰ ਕਦੇ ਵੀ ਆਪਣੇ ਕੀਤੇ ਕੰਮ ਤੋਂ ਸੰਤੁਸ਼ਟੀ ਨਹੀਂ ਹੁੰਦੀ।’ ਸੁਆਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਅਦਾਕਾਰ ਨੂੰ ਆਪਣੇ ਦਰਸ਼ਕਾਂ ਤੇ ਆਪਣੀ ਖ਼ੁਦ ਦੀ ਖ਼ੁਸ਼ੀ ਲਈ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।

 

 

ਉਨ੍ਹਾਂ ਕਿਹਾ ਕਿ ਉਹ ਹਰ ਫ਼ਿਲਮ ਖੁਭ ਕੇ ਕਰਦੇ ਹਨ। ‘ਲੋਕਾਂ ਨੇ ਹੁਣ ਮੈਨੂੰ ਦੱਸਿਆ ਕਿ ਮੇਰਾ ਨਾਂਅ ਪੁਰਸਕਾਰ ਲਈ ਅੱਠ ਵਾਰ ਨਾਮਜ਼ਦ ਹੋ ਚੁੱਕਾ ਹੈ।’

​​​​​​​ਬਾਲੀਵੁੱਡ ’ਚ ਹੁਣ ਸੁਸਤ ਲੋਕ ਵੱਧ, ਪੱਛਮ ਦੀਆਂ ਘਟੀਆ ਫ਼ਿਲਮਾਂ ਵੀ ਸਾਡੀਆਂ ਹਿੱਟ ਫ਼ਿਲਮਾਂ ਤੋਂ ਵਧੀਆ: ਰਘੂਬੀਰ ਯਾ

 

ਰਘੂਬੀਰ ਯਾਦਵ ਨੇ ਕਿਹਾ ਕਿ ਭਾਰਤ ਵਿੱਚ ਹਾਲੇ ਵੀ ਇੱਕੋ ਲਾਈਨ ਉੱਤੇ ਫ਼ਿਲਮਾਂ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਅਦਾਕਾਰ ਨੂੰ ਕਿਸੇ ਖ਼ਾਸ ਕਿਰਦਾਰ ਦੇ ਰੋਲ ਵਿੱਚ ਟਾਈਪ ਕਰ ਕੇ ਰੱਖ ਦਿੱਤਾ ਜਾਂਦਾ ਹੈ। ਪਰ ‘ਇਹ ਸਿਸਟਮ ਬਦਲਣਾ ਚਾਹੀਦਾ ਹੈ। ਇਹ ਸ਼ਰਮ ਵਾਲੀ ਗੱਲ ਹੈ ਕਿ ਪੱਛਮੀ ਦੇਸ਼ਾਂ ਵਿੱਚ ਬਣਨ ਵਾਲੀਆਂ ਸੀ–ਗ੍ਰੇਡ ਦੀਆਂ ਫ਼ਿਲਮਾਂ ਵੀ ਸਾਡੀਆਂ ਚੋਟੀ ਦੀਆਂ ਫ਼ਿਲਮਾਂ ਤੋਂ ਵਧੀਆ ਹੁੰਦੀਆਂ ਹਨ।’

 

 

ਜਦੋਂ ਰਘੂਬੀਰ ਯਾਦਵ ਤੋਂ ਚੰਡੀਗੜ੍ਹ ਬਾਰੇ ਵਿਚਾਰ ਜਾਣਨ ਦਾ ਜਤਨ ਕੀਤਾ ਗਿਆ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਸ ਸ਼ਹਿਰ ਨੂੰ ‘ਸੁੰਦਰ ਸ਼ਹਿਰ’ ਐਂਵੇਂ ਹੀ ਨਹੀਂ ਆਖਿਆ ਜਾਂਦਾ ਕਿਉਂਕਿ ਇਹ ਸ਼ਹਿਰ ਸੁੰਦਰ ਹੈ। ‘ਇੱਥੋਂ ਦੇ ਲੋਕ ਨਿੱਘੇ ਹਨ ਤੇ ਉਨ੍ਹਾਂ ਕਲਾ ਤੇ ਸਭਿਆਚਾਰ ਵਿੱਚ ਪੂਰੀ ਦਿਲਚਸਪੀ ਹੈ। ‘ਮੈਂ ਇੱਥ ਵਿਦਿਆਰਥੀਆਂ ਵੱਲੋਂ ਬਣੀਆਂ ਤਿੰਨ–ਤਿੰਨ ਮਿੰਟ ਦੀਆਂ ਫ਼ਿਲਮਾਂ ਵੇਖੀਆਂ ਹਨ ਤੇ ਮੈਂ ਉਹ ਫ਼ਿਲਮਾਂ ਵੇਖ ਕੇ ਬਹੁਤ ਹੈਰਾਨ ਤੇ ਖ਼ੁਸ਼ ਹੋਇਆ ਹਾਂ। ਬਾਲੀਵੁੱਡ ਦੇ ਅਖੌਤੀ ਫ਼ਿਲਮਸਾਜ਼ਾਂ ਨੂੰ ਇਹ ਫ਼ਿਲਮਾਂ ਵੇਖਣੀਆਂ ਚਾਹੀਦੀਆਂ ਹਨ; ਜੋ ਕਹਾਣੀਆਂ ਤੇ ਪ੍ਰਤਿਭਾ ਨਾਲ ਭਰਪੂਰ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:C-Grade Films of West are better than our hit films says Raghubir Yadav