ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA : ਰਜਨੀਕਾਂਤ ਨੇ ਕੀਤਾ ਅਜਿਹਾ ਟਵੀਟ,  #ShameOnYouSanghiRajini ਟਵਿੱਟਰ 'ਤੇ ਕਰਨ ਲੱਗਾ ਟਰੈਂਡ

ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਨੂੰ ਲੈ ਕੇ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਅਜਿਹੇ 'ਚ ਬਾਲੀਵੁਡ ਕਲਾਕਾਰ ਵੀ ਸੀਏਏ ਅਤੇ ਐਨਆਰਸੀ ਬਾਰੇ ਆਪਣੇ ਵਿਚਾਰ ਪ੍ਰਗਟਾ ਰਹੇ ਹਨ। ਇਸ ਵਿਚਕਾਰ ਸੁਪਰਸਟਾਰ ਰਜਨੀਕਾਂਤ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ ਹੈ। ਰਜਨੀਕਾਂਤ ਦਾ ਇਹ ਟਵੀਟ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨਾਲ ਹੀ ਸੀਏਏ ਬਾਰੇ ਕੀਤੇ ਇਸ ਟਵੀਟ ਕਾਰਨ ਰਜਨੀਕਾਂਤ ਨੂੰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
 

ਰਜਨੀਕਾਂਤ ਨੇ ਦੇਸ਼ ਦੇ ਕਈ ਹਿੱਸਿਆਂ 'ਚ ਹੋ ਰਹੀ ਹਿੰਸਾ ਬਾਰੇ ਕਿਹਾ ਕਿ ਦੰਗਾ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈਂ। ਹਾਲਾਂਕਿ ਰਜਨੀਕਾਂਤ ਨੇ ਕਿਸੇ ਇਸ ਮਾਮਲੇ ਦੀ ਮਿਸਾਲ ਨਹੀਂ ਦਿੱਤੀ ਪਰ ਉਨ੍ਹਾਂ ਕਿਹਾ, "ਹਿੰਸਾ ਤੋਂ ਮੈਨੂੰ ਬਹੁਤ ਦੁੱਖ ਹੁੰਦਾ ਹੈ।"
 

ਰਜਨੀਕਾਂਤ ਨੇ ਟਵੀਟ ਕੀਤਾ, "ਹਿੰਸਾ ਅਤੇ ਦੰਗਿਆਂ ਨੂੰ ਕਿਸੇ ਮਾਮਲੇ ਦੇ ਹੱਲ ਦਾ ਜ਼ਰੀਆ ਨਹੀਂ ਬਣਾਇਆ ਜਾਣਾ ਚਾਹੀਦਾ। ਮੈਂ ਭਾਰਤ ਦੇ ਲੋਕਾਂ ਨੂੰ ਇਹੀ ਕਹਾਂਗਾ ਕਿ ਉਹ ਇੱਕਜੁਟ ਰਹਿਣ ਅਤੇ ਭਾਰਤ ਦੀ ਸੁਰੱਖਿਆ ਤੇ ਹਿੱਤ ਦਾ ਪੂਰਾ ਧਿਆਨ ਰੱਖਣ।" ਰਜਨੀਕਾਂਤ ਨੇ ਆਪਣੇ ਟਵੀਟ 'ਚ ਲੋਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਰਜਨੀਕਾਂਤ ਨੇ ਇਸ ਟਵੀਟ 'ਚ ਅੱਗੇ ਲਿਖਿਆ, "ਹਿੰਸਾ ਦੀਆਂ ਮੌਜੂਦਾ ਘਟਨਾਵਾਂ ਮੈਨੂੰ ਬਹੁਤ ਦੁੱਖ ਪਹੁੰਚਾਉਂਦੀਆਂ ਹਨ।"
 

ਰਜਨੀਕਾਂਤ ਦੀ ਇਹ ਗੱਲ ਇੱਕ ਵਰਗ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਟਵਿਟਰ 'ਤੇ  #ShameOnYouSanghiRajini ਹੈਸ਼ਟੈਗ ਟਰੈਂਡ ਕਰਨ ਲੱਗਾ। ਹਾਲਾਂਕਿ ਇਸ ਤੋਂ ਬਾਅ ਕਈ ਲੋਕ ਰਜਨੀਕਾਂਤ ਦੀ ਖਾਂਤੀ ਦੀ ਅਪੀਲ ਦੇ ਸਮਰਥਨ 'ਚ ਉੱਤਰ ਆਏ ਅਤੇ ਸਾਰਿਆਂ ਨੇ #IStandWithRajinikanth ਹੈਸ਼ਟੈਗ ਨਾਲ ਟਰੋਲ ਦਾ ਵਿਰੋਧ ਕੀਤਾ। ਇਨ੍ਹਾਂ ਲੋਕਾਂ ਨੇ ਰਜਨੀਕਾਂਤ ਨੂੰ ਹਿੰਸਾ ਵਿਰੁੱਧ ਬੋਲਣ ਲਈ ਧੰਨਵਾਦ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAA Protests trend on Twitter as Rajinikanth breaks his silence