ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Cannes Film Festival 2019: ਕੰਗਨਾ ਰੈਡ ਕਾਰਪੇਟ ’ਤੇ ਕਰਣਗੀ ਡਰਾਮਾ

ਕਾਨਸ ਫ਼ਿਲਮ ਫ਼ੈਸਟੀਵਲ 2019 ਸ਼ੁਰੂ ਹੋ ਚੁਕਿਆ ਹੈ ਅਤੇ ਹਰੇਕ ਸਾਲ ਵਾਂਗ ਇਸ ਸਾਲ ਵੀ ਬਾਲੀਵੁੱਡ ਅਦਾਕਾਰਾਂ ਆਪਣੇ ਰੰਗ-ਰੂਪ ਨਾਲ ਸਭ ਨੂੰ ਹੈਰਾਨ ਕਰਨ ਵਾਲੀਆਂ ਹਨ। ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਕਿਹਾ ਹੈ ਕਿ ਉਹ ਵੀ ਇਸ ਸਮਾਗਮ ਦਾ ਹਿੱਸਾ ਬਣ ਕੇ ਆਪਣੀ ਵਿਰਾਸਤ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਵਾਲੀ ਹਨ।

 

ਕੰਗਨਾ ਨੇ ਕਿਹਾ ਕਿ ਸਮਾਗਮ ਚ ਜਿਹੜੇ ਕਪੜੇ ਮੈਂ ਪਾਵਾਂਗੀ, ਉਨ੍ਹਾਂ ਚ ਡਰਾਮਾ ਹੋਵੇਗਾ। ਮੈਂ ਜਦੋਂ ਗਲੋਬਲ ਪਲੇਟਫ਼ਾਰਮ ਤੇ ਹੋਵਾਂਗੀ ਤਾਂ ਉਸ ਸਮੇਂ ਮੈਂ ਆਪਣੇ ਕਾਰੀਗਰਾਂ ਨੂੰ ਅਤੇ ਸਾਡੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਪੇਸ਼ ਕਰਾਂਗੀ। ਮੇਰੀ ਸਟਾਈਲਿਸਟ ਐਮੀ ਪਟੇਲ ਅਤੇ ਮੈਂ ਇਸ ਮੁੱਦੇ ਤੇ ਪਿਛਲੇ ਕੁਝ ਹਫ਼ਤਿਆਂ ਤੋਂ ਦਿਮਾਗ ਖਪਾ ਰਹੇ ਹਾਂ। ਅਸੀਂ ਫਾਲਗੂਨੀ ਅਤੇ ਸ਼ੇਨ ਪੀਕਾਕ ਦੇ ਨਾਲ ਕੁਝ ਵੱਖਰੀ ਸਾੜੀ ਤਿਆਰ ਕਰਨ ਤੇ ਕੰਮ ਕਰ ਰਹੇ ਹਾਂ।

 

ਕੰਗਨਾਂ ਨੇ ਕਿਹਾ, ਸਾਲ 2012 ਚ ਮੈਂ ਰਾਕੇਸ਼ ਰੌਸ਼ਨ ਦਾ ਜਨਮਦਿਨ ਬਿਨਾ ਆਈਬ੍ਰੋਜ਼ ਦੇ ਅਟੈਂਡ ਕੀਤਾ ਸੀ ਤਾਂ ਰਿਸਕ ਲੈ ਕੇ ਤਿਆਰ ਹੋਣਾ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਮੈਂ ਪਹਿਲੀ ਅਦਾਕਾਰਾ ਹਾਂ ਜਿਸ ਨੇ ਏਅਰਪੋਰਟ ਤੇ ਸਾੜੀ ਪਾ ਕੇ ਆਉਣਾ ਸ਼ੁਰੂ ਕੀਤਾ ਸੀ।

 

ਕੰਗਨਾ ਦੀ ਜਲਦ ਹੀ ਫ਼ਿਲਮ ਮੈਂਟਲ ਹੈ ਕਿਆ ਆਉਣ ਵਾਲੀ ਹੈ। ਇਸ ਫ਼ਿਲਮ ਚ ਉਨ੍ਹਾਂ ਨਾਲ ਰਾਜਕੁਮਾਰ ਰਾਓ ਮੁੱਖ ਕਿਰਦਾਰ ਚ ਨਜ਼ਰ ਆਉਣਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cannes 2019 kangna ranaut gonna wear saree in cannes film festival