ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਵਿਰੁੱਧ ਦੂਜਾ ਮਾਮਲਾ ਦਰਜ

ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਚ ਇਸਾਈ ਸ਼ਬਦਾਵਲੀ ਦਾ ਮਜ਼ਾਕ ਉਡਾਉਣ ਲਈ ਕਾਮੇਡੀਅਨ ਭਾਰਤੀ ਸਿੰਘ, ਕੋਰੀਓਗ੍ਰਾਫਰ ਫਰਾਹ ਖਾਨ ਅਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵਿਰੁੱਧ ਪੰਜਾਬ ਪੁਲਿਸ ਵੱਲੋਂ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਫਿਰੋਜਪੁਰ ਕੈਂਟ 'ਚ ਸ਼ਨਿੱਚਰਵਾਰ ਨੂੰ ਦਰਜ ਕਰਵਾਇਆ ਗਿਆ। ਇਸ ਤੋਂ ਪਹਿਲਾਂ ਇਨ੍ਹਾਂ ਵਿਰੁੱਧ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਸ਼ਹਿਰ 'ਚ ਮਾਮਲਾ ਦਰਜ ਹੋਇਆ ਸੀ।
 

ਦਰਅਸਲ ਕ੍ਰਿਸਮਸ ਦੀ ਸ਼ਾਮ ਨੂੰ 'ਦੀ ਕਪਿਲ ਸ਼ਰਮਾ ਸ਼ੋਅ' ਦਾ ਇੱਕ ਐਪੀਸੋਡ ਪ੍ਰਸਾਰਿਤ ਕੀਤਾ ਗਿਆ ਸੀ। ਇਸ 'ਚ ਫਰਾਹ ਖਾਨ ਵੱਲੋਂ ਭਾਰਤੀ ਸਿੰਘ ਅਤੇ ਰਵੀਨਾ ਟੰਡਨ ਨੂੰ ਇੱਕ ਅੰਗਰੇਜ਼ੀ ਦੇ ਸ਼ਬਦ ਦੀ ਸਪੈਲਿੰਗ ਲਿਖਣ ਨੂੰ ਕਿਹਾ ਗਿਆ ਸੀ। ਇਹ ਸ਼ਬਦ ਪਵਿੱਤਰ ਧਾਰਮਿਕ ਗ੍ਰੰਥ 'ਚੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਨ੍ਹਾਂ ਨੇ ਆਪਣੇ ਪਾਸਿਉਂ ਇਸ ਦਾ ਮਤਲਬ ਦੱਸਦਿਆਂ ਇਸ ਦਾ ਮਜ਼ਾਕ ਉਡਾਇਆ। ਰਵੀਨਾ ਅਤੇ ਫਰਾਹ ਵੀ ਉਸ ਦੇ ਮਜ਼ਾਕ 'ਚ ਸ਼ਾਮਲ ਹੋਈ।
 

ਇਸ ਸਬੰਧ 'ਚ ਕ੍ਰਿਸ਼ਚਿਅਨ ਫਰੰਟ ਦੇ ਪ੍ਰਧਾਨ ਸੋਨੂੰ ਜਫਰ ਦੀ ਸ਼ਿਕਾਇਤ 'ਤੇ ਬੁੱਧਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਥਾਣਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਅਦਾਕਾਰਾ ਰਵੀਨਾ ਟੰਡਨ ਨੇ ਮਾਫੀ ਮੰਗ ਲਈ ਸੀ। ਇਸ ਦੇ ਬਾਵਜੂਦ ਪੂਰੇ ਪੰਜਾਬ ਹੀ ਨਹੀਂ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫਰਾਹ ਖਾਨ ਦੇ ਪੁਤਲੇ ਸਾੜੇ ਗਏ ਅਤੇ ਪ੍ਰਦਰਸ਼ਨ ਕੀਤੇ ਗਏ। 

 

ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ’ਤੇ ਕੇਸ ਦਰਜ

 

ਇਸ ਮਗਰੋਂ ਸ਼ਨਿੱਚਰਵਾਰ ਨੂੰ ਫਿਰੋਜਪੁਰ ਕੈਂਟ 'ਚ ਇਨ੍ਹਾਂ ਤਿੰਨਾਂ ਕਲਾਕਾਰਾਂ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੇਸ਼ 'ਚ ਇੱਕ ਹੋਰ ਮਾਮਲਾ ਦਰਜ ਹੋਇਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Case Filed Against Raveena Tandon Bharti Singh Farah Khan For Misleading Norms Of Christian Community Controversy