ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ’ਤੇ ਕੇਸ ਦਰਜ

1 / 2ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਵਿਰੁੱਧ ਮਾਮਲਾ ਦਰਜ, ਲੱਗਿਆ ਇਹ ਵੱਡਾ ਦੋਸ਼

2 / 2ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਵਿਰੁੱਧ ਮਾਮਲਾ ਦਰਜ, ਲੱਗਿਆ ਇਹ ਵੱਡਾ ਦੋਸ਼

PreviousNext

ਅਦਾਕਾਰਾ ਰਵੀਨਾ ਟੰਡਲ, ਡਾਇਰੈਕਟਰ ਫਰਾਹ ਖਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ, ਕਿਉਂਕਿ ਇਨ੍ਹਾਂ ਸਾਰਿਆਂ ਵਿਰੁੱਧ ਅੰਮ੍ਰਿਤਸਰ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਵੀਨਾ, ਫਰਾਹ ਅਤੇ ਭਾਰਤੀ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। 

 


 

ਤਿੰਨਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਇੱਕ ਪ੍ਰਾਈਵੇਟ ਵੈਬ ਅਤੇ ਯੂਟਿਊਬ ਚੈਨਲ ਲਈ ਬਣਾਈ ਗਈ ਇੱਕ ਕਾਮੇਡੀ ਵੀਡੀਓ ਪ੍ਰੋਗਰਾਮ 'ਚ ਇਸਾਈ ਧਰਮ ਦੇ ਸ਼ਬਦ ਦੀ ਵਰਤੋਂ ਕੀਤੀ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਸਾਈ ਧਰਮ 'ਚ ਇਸਤੇਮਾਲ ਹੋਣ ਵਾਲੇ ਸ਼ਬਦ ਦੀ ਇਨ੍ਹਾਂ ਤਿੰਨਾਂ ਨੇ ਪ੍ਰੋਗਰਾਮ 'ਚ ਵਰਤੋਂ ਕੀਤੀ ਹੈ ਅਤੇ ਇਹ ਸਿੱਧਾ ਧਰਮ ਦਾ ਅਪਮਾਨ ਹੈ। ਇਸ ਦੇ ਵਿਰੁੱਧ ਅੰਮ੍ਰਿਤਸਰ ਦੇ ਅਜਨਾਲਾ 'ਚ ਇਸਾਈ ਧਰਮ ਨਾਲ ਸਬੰਧਤ ਲੋਕਾਂ ਵੱਲੋਂ ਕ੍ਰਿਸਮਸ ਦੇ ਦਿਨ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵੀਡੀਓ ਦੀ ਜਾਂਚ ਕਰ ਕੇ ਪੰਜਾਬ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

 


 

ਪੁਲਿਸ ਨੇ ਆਈਪੀਸੀ ਦੀ ਧਾਰਾ 295-A ਤਹਿਤ ਇਹ ਮਾਮਲਾ ਦਰਜ ਕੀਤਾ ਹੈ। ਮਾਮਲਾ 25 ਦਸੰਬਰ ਦੀ ਰਾਤ 8.55 ਵਜੇ ਦਰਜ ਕੀਤੀ ਗਈ। ਪਹਿਲਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Case subscribed against Raveena Tandon Farah Khan and Bharti Singh