ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲਾਕਡਾਉਨ: ਜਨਤਕ ਮੰਗ 'ਤੇ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਵੇਗਾ ‘ਚਾਣਕਿਆ’

ਦੇਸ਼ ਚ ਕੋਰੋਨਾ ਤਾਲਾਬੰਦੀ ਕਾਰਨ 90 ਦੇ ਦਹਾਕੇ ਦੇ ਪ੍ਰਸਿੱਧ ਸ਼ੋਅ 'ਚਾਣਕਿਆ' ਅਤੇ 'ਸ਼ਕਤੀਮਾਨ' ਦਾ ਦੂਰਦਰਸ਼ਨ ਚੈਨਲ 'ਤੇ ਪ੍ਰਸਾਰਨ ਕੀਤਾ ਜਾਵੇਗਾ।

 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦੂਰਦਰਸ਼ਨ ‘ਤੇ 5 ਸ਼ੋਅ ਪ੍ਰਸਾਰਿਤ ਕੀਤੇ ਜਾਣਗੇ। ਇਸ ਵਿਚ 'ਚਾਣਕਿਆ', 'ਉਪਨਿਸ਼ਦ ਗੰਗਾ', 'ਸ਼ਕਤੀਮਾਨ', 'ਸ਼੍ਰੀਮਾਨ ਸ਼੍ਰੀਮਤੀ' ਅਤੇ 'ਕ੍ਰਿਸ਼ਨ ਕਾਲੀ' ਸ਼ਾਮਲ ਹਨ।

 

ਜਨਤਕ ਮੰਗ 'ਤੇ ਚੰਦਰ ਪ੍ਰਕਾਸ਼ ਦਿਵੇਦੀ ਦੁਆਰਾ ਨਿਰਦੇਸ਼ਤ 'ਚਾਣਕਿਆ' ਦੇ 47 ਐਪੀਸੋਡ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਡੀਡੀ ਭਾਰਤੀ 'ਤੇ ਪ੍ਰਸਾਰਿਤ ਹੋਣਗੇ। ਇਹ ਦੁਪਹਿਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ।

 

ਚਿੰਨਮਯਾ ਮਿਸ਼ਨ ਟਰੱਸਟ ਦੇ ਚੰਦਰਪ੍ਰਕਾਸ਼ ਦਿਵੇਦੀ ਦੁਆਰਾ ਨਿਰਦੇਸ਼ਤ 'ਉਪਨਿਸ਼ਦ ਗੰਗਾ' ਦੇ 52 ਐਪੀਸੋਡ ਅਪ੍ਰੈਲ ਦੇ ਪਹਿਲੇ ਹਫਤੇ ਡੀਡੀ ਭਾਰਤੀ 'ਤੇ ਸ਼ੁਰੂ ਹੋਣਗੇ। ਇਹ ਵੀ ਦੁਪਹਿਰ ਸਮੇਂ ਪ੍ਰਸਾਰਿਤ ਹੋਵੇਗਾ।

 

ਦੱਸਣਯੋਗ ਹੈ ਕਿ 'ਰਮਾਇਣ' ਦਾ ਟੈਲੀਕਾਸਟ ਦੂਰਦਰਸ਼ਨ ਨੈਸ਼ਨਲ ਅਤੇ 'ਮਹਾਂਭਾਰਤ' ਦਾ ਪ੍ਰਸਾਰਣ ਡੀਡੀ ਭਾਰਤੀ 'ਤੇ ਸ਼ੁਰੂ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chanakya will air on Doordarshan on public demand in Corona Lockdown