ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਪਾਦੁਕੋਣ ਦੀ 'ਛਪਾਕ' ਹੋਈ ਆਨਲਾਈਨ ਲੀਕ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫਿਲਮ 'ਛਪਾਕ' ਕਈ ਵਿਵਾਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਆਖਰਕਾਰ 10 ਜਨਵਰੀ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੇ ਪਹਿਲੇ ਦਿਨ ਚੰਗਾ ਬਿਜਨੈਸ ਕੀਤਾ। ਇਸ ਫਿਲਮ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਕਾਰਨ ਫਿਲਮ ਦੇ ਮੇਕਰ ਅਤੇ ਪੂਰੀ ਟੀਮ ਪ੍ਰੇਸ਼ਾਨ ਸੀ। ਹੁਣ ਇਸ ਦੇ ਲੀਕ ਹੋਣ ਦੀਆਂ ਖਬਰਾਂ ਨੇ ਉਨ੍ਹਾਂ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ। ਖਬਰ ਹੈ ਕਿ 'ਛਪਾਕ' ਫਿਲਮ HD ਪ੍ਰਿੰਟ 'ਚ ਲੀਕ ਹੋ ਗਈ ਹੈ।
 

ਵੈਬਸਾਈਟ ਬਾਲੀਵੁੱਡ ਲਾਈਫ ਡਾਟ ਕਾਮ ਦੀ ਖਬਰ ਮੁਤਾਬਿਕ ਆਨਲਾਈਨ ਹੈਕਰ ਤਾਮਿਲਰੋਕਰਸ (Tamilrockers) ਨੇ ਫਿਲਮ 'ਛਪਾਕ' ਨੂੰ ਆਨਲਾਈਨ ਲੀਕ ਕਰ ਦਿੱਤਾ ਹੈ। ਫਿਲਮ ਲੀਕ ਹੋਣ ਨਾਲ ਫਿਲਮ ਮੇਕਰਾਂ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
 

ਮੀਡੀਆ ਰਿਪੋਰਟਾਂ ਦੇ ਅਨੁਸਾਰ ਵੈਬਸਾਈਟ ਨੇ ਆਪਣੇ ਯੂਜਰਾਂ ਨੂੰ ਇੱਕ ਲਿੰਕ ਦਿੱਤਾ ਹੈ, ਜਿਸ ਰਾਹੀਂ ਉਹ ਐਚਡੀ ਪ੍ਰਿੰਟ ਵਿੱਚ 'ਛਪਾਕ' ਨੂੰ ਡਾਊਨਲੋਡ ਕਰ ਸਕਦੇ ਹਨ। ਦੱਸ ਦੇਈਏ ਕਿ ਟਰੇਡ ਵਿਸ਼ਲੇਸ਼ਕ ਨੇ ਪਹਿਲਾਂ ਹੀ ਦੀਪਿਕਾ ਦੀ ਫਿਲਮ ਛਪਾਕ ਦੇ ਲੀਕ ਹੋਣ ਦੀ ਭਵਿੱਖਬਾਣੀ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਦੀਪਿਕਾ ਦੀ ਫਿਲਮ ਲੀਕ ਹੋ ਸਕਦੀ ਹੈ।
 

 

ਤਾਮਿਲਰੋਕਰਸ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਫਿਲਮਾਂ ਨੂੰ ਆਨਲਾਈਨ ਲੀਕ ਕਰ ਚੁੱਕੇ ਹਨ। ਹਾਲ ਹੀ 'ਚ ਰਿਲੀਜ਼ ਹੋਈ ਸਾਊਥ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਦਰਬਾਰ' ਵੀ ਤਾਮਿਲਰੋਕਰਸ ਨਾਂ ਦੀ ਵੈਬਸਾਈਟ ਨੇ ਆਨਲਾਈਨ ਲੀਕ ਕੀਤੀ ਹੈ। ਇਸ ਨਾਲ ਰਜਨੀਕਾਂਤ ਦੀ ਫਿਲਮ 'ਦਰਬਾਰ' ਦੀ ਕਮਾਈ 'ਚ ਕਾਫੀ ਝਟਕਾ ਲੱਗਿਆ ਸੀ। 
 

ਇਸ ਤੋਂ ਇਲਾਵਾ ਹਾਊਸਫੁਲ 4, ਮੇਨ ਇਨ ਚਾਈਨਾ, ਸਾਂਡ ਕੀ ਆਂਖ, ਬਾਲਾ ਅਤੇ ਬਿਗਿਲ ਵੀ ਤਾਮਿਲਰੋਕਰਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਉਪਲੱਬਧ ਕਰਵਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhapaak leaked online by Tamilrockers