ਬਾਲੀਵੁੱਡ ਦੀ ਨਵਾਂ ਨਾਂ ਕਮਾਉਣ ਵਾਲੀ ਅਦਾਕਾਰਾ ਸਾਰਾ ਅਲੀ ਖਾਨ ਉਨ੍ਹਾਂ ਦੇ ਦੋਸਤਾਨਾ ਵਤੀਰੇ ਲਈ ਕਾਫ਼ੀ ਪਸੰਦ ਕੀਤੀ ਜਾਂਦੀ ਹਨ। ਸਾਰਾ ਜਿੱਥੇ ਵੀ ਜਾਂਦੀ ਹੈ ਬਹੁਤ ਪਿਆਰ ਨਾਲ ਸਾਰਿਆਂ ਨੂੰ ਮਿਲਦੀ ਹੈ। ਹੁਣ ਉਨ੍ਹਾਂ ਦੀ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦਰਅਸਲ, ਇਸ ਵਾਇਰਲ ਹੋ ਰਹੀ ਵੀਡੀਓ ਚ ਤੁਸੀਂ ਦੇਖੋਗੇ ਕਿ ਸਾਰਾ ਜਿੰਮ ਤੋਂ ਬਾਹਰ ਜਾ ਰਹੀ ਹੈ ਤੇ ਅਚਾਨਕ ਇਮਾਰਤ 'ਤੇ ਖੜ੍ਹੇ ਕੁੱਝ ਬੱਚਿਆਂ ਦੀ ਆਵਾਜ਼ ਆਉ਼ਦੀ ਹੈ ਜਿਸ ਚ ਬੱਚੇ ਕਹਿੰਦੇ ਹਨ, ਸਾਰਾ ਦੀਦੀ ... ਸਾਰਾ ਦੀਦੀ
ਇਸ ਤੋਂ ਬਾਅਦ ਸਾਰਾ ਫੇਰ ਉੱਪਰ ਵੱਲ ਵੇਖਦੀ ਹੈ ਤੇ ਉਨ੍ਹਾਂ ਨੂੰ ਫਲਾਇੰਗ-ਕਿੱਸ ਦਿੰਦੀ ਹਨ। ਸਾਰਾ ਦੀ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਹੈ।
ਸਾਰਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਫਿਲਮ 'ਲਵ ਅਜ ਕਲ 2' ਦੀ ਸ਼ੂਟਿੰਗ ਖ਼ਤਮ ਕੀਤੀ ਸੀ ਜਿਸ ਵਿੱਚ ਕਾਰਤਿਕ ਆਰੀਅਨ ਮੁੱਖ ਭੂਮਿਕਾ ਚ ਹੈ। ਇਸ ਦੇ ਨਾਲ ਹੀ ਉਹ ਫਿਲਮ 'ਕੁਲੀ ਨੰਬਰ 1' ਦੀ ਸ਼ੂਟਿੰਗ ਕਰ ਰਹੀ ਹਨ ਜਿਸ ਚ ਵਰੁਣ ਧਵਨ ਮੁੱਖ ਭੂਮਿਕਾ ਚ ਹਨ।
.