ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੈਟਫ਼ਲਿੱਕਸ 'ਤੇ ਰਿਲੀਜ਼ ਹੋਈ ਅਨੁਰਾਗ ਕਸ਼ਯਪ ਦੀ ਫ਼ਿਲਮ 'ਚੋਕਡ'

ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਦੀ ਫ਼ਿਲਮ 'ਚੋਕਡ : ਪੈਸਾ ਬੋਲਦਾ ਹੈ' (Choked: paisa bolta hai) ਵਿੱਚ ਨੋਟਬੰਦੀ ਨੇ ਮੁੱਖ ਭੂਮਿਕਾ ਨਿਭਾਈ ਹੈ। ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਇਸ ਨੇ ਉਨ੍ਹਾਂ ਨੂੰ ਪੈਸਾ ਅਤੇ ਵਿਆਹ ਦੀ ਕਹਾਣੀ ਨੂੰ ਸੁਚਾਰੂ ਤਰੀਕੇ ਨਾਲ ਜੋੜਨ ਵਿੱਚ ਮਦਦ ਕੀਤੀ। ਫ਼ਿਲਮ ਨਿਰਮਾਤਾ ਨੇ ਕਿਹਾ 'ਚੋਕਡ : ਪੈਸਾ ਬੋਲਦਾ ਹੈ' ਹਮੇਸ਼ਾ ਇੱਕ ਵਧੀਆ ਵਿਚਾਰ ਅਤੇ ਚੰਗੀ ਸਕ੍ਰਿਪਟ ਸੀ ਪਰ 'ਐਕਸ-ਫੈਕਟਰ' ਦੀ ਕਮੀ ਸੀ। ਨੋਟਬੰਦੀ ਨੇ ਇਸ ਨੂੰ ਜੋੜਨ ਦਾ ਕੰਮ ਕੀਤਾ।
 

ਫਿਲਮ 'ਚੋਕਡ : ਪੈਸਾ ਬੋਲਦਾ ਹੈ' ਬਣਾਉਣ ਦੇ ਸੰਦਰਭ ਵਿੱਚ ਅਨੁਰਾਗ ਕਸ਼ਯਪ ਨੇ ਮੀਡੀਆ ਨੂੰ ਦੱਸਿਆ, "ਫਿਲਮ 'ਤੇ ਕੰਮ ਕਰਨਾ ਇਕ ਚੰਗੀ ਪ੍ਰਕਿਰਿਆ ਸੀ। ਇਹ ਇੱਕ ਲੰਮਾ ਇੰਤਜ਼ਾਰ ਸੀ। ਇਸ ਦੀ ਸ਼ੁਰੂਆਤ ਸਾਲ 2015 'ਚ ਇੱਕ ਸਕ੍ਰਿਪਟ ਨਾਲ ਹੋਈ ਸੀ। ਉਸ ਸਮੇਂ ਕੋਈ ਨੋਟਬੰਦੀ ਨਹੀਂ ਹੋਈ ਸੀ ਅਤੇ ਜਦੋਂ ਇਹ ਹੋਈ ਤਾਂ ਇਸ ਨੂੰ ਸਕ੍ਰਿਪਟ ਵਿੱਚ ਸ਼ਾਮਲ ਕੀਤਾ ਜਾਣਾ ਹੀ ਸੀ ਅਤੇ ਇਸ ਲਈ ਅਸੀਂ ਸਕ੍ਰਿਪਟ ਨੂੰ ਦੁਬਾਰਾ ਲਿਖਿਆ।"
 

ਉਨ੍ਹਾਂ ਕਿਹਾ, "ਅਪ੍ਰਤੱਖ ਭਾਵ ਨਾਲ ਇਸ 'ਤੇ ਕੰਮ ਕਰਦੇ ਰਹੇ। ਸੈਯਾਮੀ ਖੇਰ ਸਾਲ 2017 ਵਿੱਚ ਆਈ ਸੀ ਅਤੇ ਰੌਸ਼ਨ ਮੈਥਿਊ 2018 'ਚ ਆਏ। ਅਸੀਂ ਫ਼ਿਲਮ ਦੀ ਸ਼ੂਟਿੰਗ 2019 ਵਿੱਚ ਕੀਤੀ।"
 

ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਭਾਰਤ ਸਰਕਾਰ ਨੇ ਕਾਲੇ ਧਨ ਨੂੰ ਬਾਹਰ ਕੱਢਣ, ਜਾਅਲੀ ਨੋਟਾਂ ਨੂੰ ਖ਼ਤਮ ਕਰਨ ਅਤੇ ਅੱਤਵਾਦ ਲਈ ਫੰਡਿੰਗ ਨਾਲ ਨਜਿੱਠਣ ਲਈ 500 ਅਤੇ 1000 ਰੁਪਏ ਦੇ ਪੁਰਾਣੀ ਨੋਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਤੋਂ ਬਾਅਦ ਦੇਸ਼ ਦੇ ਬੈਂਕਾਂ ਵਿੱਚ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਲੋਕ ਪੁਰਾਣੇ ਨੋਟਾਂ ਨੂੰ ਨਵੇਂ ਨਾਲ ਤਬਦੀਲ ਕਰਨ ਲਈ ਵੱਖੋ-ਵੱਖਰੇ ਤਰੀਕਿਆਂ ਦੀ ਭਾਲ ਕਰ ਰਹੇ ਸਨ ਅਤੇ ਵਿਆਹ ਵਰਗੇ ਬਹੁਤ ਸਾਰੇ ਵੱਡੇ ਪ੍ਰੋਗਰਾਮਾਂ ਵਿੱਚ ਮੁਸ਼ਕਲਾਂ ਪੈਦਾ ਹੋ ਗਈਆਂ ਸਨ। ਕਸ਼ਯਪ ਨੇ ਸਰਿਤਾ ਪਿਲਈ (ਸਯਾਮੀ) ਅਤੇ ਸੁਸ਼ਾਂਤ ਪਿਲਾਈ (ਰੌਸ਼ਨ) ਦੀ ਕਹਾਣੀ ਫ਼ਿਲਮ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Choked on the relationship and demonetization of Anurag Kashyap released on Netflix