ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੰਨਿਆ ਪਾਂਡੇ ਦੇ ਫ਼ਿਲਮਫੇਅਰ ਐਵਾਰਡ ਜਿਤਣ 'ਤੇ ਭਾਵੁਕ ਹੋਏ ਪਿਤਾ ਚੰਕੀ ਪਾਂਡੇ

ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨੇ ਬਹੁਤ ਹੀ ਛੋਟੀ ਉਮਰ 'ਚ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਅਨੰਨਿਆ ਪਾਂਡੇ ਨੂੰ ਹਾਲ ਹੀ ਵਿੱਚ ਅਸਾਮ 'ਚ ਫ਼ਿਲਮਫੇਅਰ 2020 ਵਿੱਚ ਫਿਲਮ 'ਸਟੂਡੈਂਟ ਆਫ ਦੀ ਯੀਅਰ-2' ਲਈ ਬੈਸਟ ਡੈਬਿਊ ਫੀਮੇਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਬੈਸਟ ਡੈਬਿਊ ਫੀਮੇਲ ਐਵਾਰਡ ਜਿੱਤਣ ਵਾਲੀ ਅਨੰਨਿਆ ਪਾਂਡੇ ਬਹੁਤ ਖੁਸ਼ ਹੈ। ਹਾਲਾਂਕਿ ਉਨ੍ਹਾਂ ਦੇ ਪਿਤਾ ਅਦਾਕਾਰ ਚੰਕੀ ਪਾਂਡੇ ਇਸ ਸ਼ੋਅ 'ਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਆਪਣੀ ਬੇਟੀ ਨੂੰ ਐਵਾਰਡ ਮਿਲਣ ਤੋਂ ਬਾਅਦ ਪ੍ਰਤੀਕ੍ਰਿਆ ਦਿੱਤੀ ਹੈ। ਇਸ ਦੌਰਾਨ ਉਹ ਕਾਫੀ ਭਾਵੁਕ ਹੋ ਗਏ।
 

 
 
 
 
 
 
 
 
 
 
 
 
 

kaali peeli but feeling a rainbow of emotions 🚕🌈❤️ #FilmfareAwards2020 #BestDebut #Grateful #Blessed

A post shared by Ananya 💛💫 (@ananyapanday) on

 

ਚੰਕੀ ਪਾਂਡੇ ਨੇ ਸਪਾਟਬੁਆਏ ਨਾਲ ਖਾਸ ਗੱਲਬਾਤ ਦੌਰਾਨ ਕਿਹਾ, "ਜਿਹੜਾ ਸਨਮਾਨ ਮੈਨੂੰ 34 ਸਾਲਾਂ ਵਿੱਚ ਨਹੀਂ ਮਿਲਿਆ, ਉਹ ਮੇਰੇ ਬੇਟੀ ਨੇ ਇੰਨੀ ਘੱਟ ਉਮਰ 'ਚ ਹਾਸਿਲ ਕਰ ਲਿਆ। ਇੱਕ ਪਿਤਾ ਹੋਣ ਦੇ ਨਾਤੇ ਮੈਨੂੰ ਅੱਜ ਆਪਣੀ ਧੀ 'ਤੇ ਬਹੁਤ ਮਾਣ ਹੈ।" ਚੰਕੀ ਪਾਂਡੇ ਨੂੰ ਆਪਣੇ ਲੰਬੇ ਕਰੀਅਰ 'ਚ 4 ਵਾਰ ਫ਼ਿਲਮਫੇਅਰ ਲਈ ਨੋਮੀਨੇਸ਼ਨ ਮਿਲਿਆ, ਪਰ ਉਹ ਕਦੇ ਐਵਾਰਡ ਨਹੀਂ ਜਿੱਤ ਸਕੇ।
 

ਚੰਕੀ ਨੇ ਦੱਸਿਆ ਕਿ ਅਜਿਹੇ 'ਚ ਜਦੋਂ ਅਨੰਨਿਆ ਨੂੰ ਨੋਮੀਨੇਸ਼ਨ ਮਿਲਿਆ ਤਾਂ ਮੈਂ ਬਹੁਤ ਉਤਸ਼ਾਹਿਤ ਹੋ ਗਿਆ, ਪਰ ਜਿਵੇਂ ਹੀ ਅਨੰਨਿਆ ਨੇ ਟਰਾਫੀ ਜਿੱਤੀ, ਮੈਂ ਭਾਵੁਕ ਹੋ ਗਿਆ ਅਤੇ ਰੋਣ ਲੱਗ ਪਿਆ। ਮੈਨੂੰ ਭਰੋਸਾ ਨਹੀਂ ਹੋ ਰਿਹਾ ਸੀ। ਸਪੱਸ਼ਟ ਹੈ ਕਿ ਉਹ ਇਸ ਦੀ ਹੱਕਦਾਰ ਸੀ।
 

 
 
 
 
 
 
 
 
 
 
 
 
 

Grateful, blessed, honoured and humbled!! ❤️ Filmfare for Best Debut (female) 2020 🤩Thank you thank you thank you @filmfare @jiteshpillaai and the entire team! 🥰 Love you @karanjohar @punitdmalhotra @apoorva1972 @dharmamovies @manishmalhotra05 @tigerjackieshroff @tarasutaria @dop007 and the entire cast and crew of SOTY 2 ❤️❤️❤️ my team - @ayeshadevitre @sajzdot @vardannayak @makeupbystacygomes @shnoy09 @fionadsouza14 this would be impossible without you guys 🤗 my family!!! Mama, Papa, Rysa U ROCK ❤️ and last but definitely not the least - the audience and my supporters for giving me so much love - I’ll make u proud ❤️❤️❤️😘😘😘

A post shared by Ananya 💛💫 (@ananyapanday) on

 

ਜ਼ਿਕਰਯੋਗ ਹੈ ਕਿ 'ਸਟੂਡੈਂਟ ਆਫ ਦੀ ਯੀਅਰ-2' ਨੂੰ ਕਰਣ ਜੌਹਰ ਨੇ ਪ੍ਰੋਡਿਊਸ ਕੀਤਾ ਸੀ। ਇਸ ਫਿਲਮ 'ਚ ਟਾਈਗਰ ਸ਼ੈਰੋਫ, ਤਾਰਾ ਸੁਤਾਰਿਆ ਅਤੇ ਅਦਿੱਤਿਆ ਸੀਲ ਜਿਹੇ ਸਿਤਾਰੇ ਨਜ਼ਰ ਆਏ ਸਨ। ਇਸ ਫਿਲਮ ਤੋਂ ਬਾਅਦ ਅਨੰਨਿਆ 'ਪਤੀ, ਪਤਨੀ ਔਰ ਵੋ' ਵਿੱਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਈਸ਼ਾਨ ਖੱਟਰ ਦੇ ਨਾਲ ਫਿਲਮ 'ਖਾਲੀ ਪੀਲੀ' ਵਿੱਚ ਕੰਮ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chunky Panday reaction on Ananya Panday won Filmfare award: Student of the Year 2