ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਕੱਪ ਚਾਹ ਅਤੇ ਕੌਫੀ ਲਈ ਕੀਕੂ ਸ਼ਾਰਦਾ ਨੇ ਚੁਕਾਏ 78,650/-, ਸ਼ੇਅਰ ਕੀਤਾ ਬਿੱਲ 

ਬਾਲੀਵੁੱਡ ਦੇ ਕਾਮੇਡੀਅਨ ਕਿਕੂ ਸ਼ਾਰਦਾ ਨੂੰ ਕੌਣ ਨਹੀਂ ਜਾਣਦਾ। ਕਪਿਲ ਸ਼ਰਮਾ ਸ਼ੋਅ ਨਾਲ ਆਪਣੀ ਪਛਾਣ ਬਣਾਉਣ ਵਾਲੇ ਕੀਕੂ ਇਸ ਸਮੇਂ ਇੰਡੋਨੇਸ਼ੀਆ ਦੇ ਬਾਲੀ ਵਿੱਚ ਛੁੱਟੀਆਂ ਮਨਾ ਰਹੇ ਹਨ। ਸਮੁੰਦਰੀ ਭੋਜਨ ਤੋਂ ਲੈ ਕੇ ਚਾਹ ਕੌਫੀ ਦਾ ਮਜ਼ਾ ਉਹ ਉਥੇ ਲੈ ਰਹੇ ਹਨ। ਹਾਲ ਹੀ ਵਿੱਚ ਕੀਕੂ ਸ਼ਾਰਦਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਬਿੱਲ ਦੀ ਇੱਕ ਕਾਪੀ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਬਾਲੀ ਵਿੱਚ ਇੱਕ ਕੱਪ ਚਾਹ ਅਤੇ ਕੌਫੀ ਦੇ 78,650 ਰੁਪਏ ਅਦਾ ਕਰਨੇ ਪਏ।

 

 


ਦਰਅਸਲ, ਬਾਲੀ ਵਿੱਚ ਜੋ ਕੀਕੂ ਸ਼ਾਰਦਾ ਨੇ ਇੱਕ ਕੱਪ ਚਾਹ ਜਾਂ ਕੌਫੀ ਪੀਤੀ ਹੈ, ਉਸ ਰਕਮ ਨੂੰ  ਭਾਰਤੀ ਮੁਦਰਾ ਅਨੁਸਾਰ ਤਬਦੀਲ ਕਰੀਏ ਤਾਂ ਇਹ ਸਿਰਫ਼ 400 ਰੁਪਏ ਬਣਦੀ ਹੈ। ਬਾਲੀ ਵਿੱਚ 78,650 ਇੰਡੋਨੇਸ਼ੀਆਈ ਕਰੰਸੀ ਹੈ ਜਿਸ ਦਾ ਭਾਵ ਭਾਰਤ ਵਿੱਚ 400 ਰੁਪਏ ਹੁੰਦੇ ਹਨ।

 

 

 

 

ਕੀਕੂ ਸ਼ਾਰਦਾ ਨੇ ਬਿੱਲ ਦੀ ਕਾਪੀ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਜਿਸ ਵਿਚ ਤੁਸੀਂ ਸਾਫ ਤੌਰ 'ਤੇ ਵੇਖ ਸਕਦੇ ਹੋ ਕਿ ਉਨ੍ਹਾਂ ਨੇ ਅਸਲ ਵਿੱਚ 78,650 ਦਾ ਬਿੱਲ ਦਾ ਭੁਗਤਾਨ ਕੀਤਾ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਹੈ ਕਿ ਭਾਰਤੀ ਕਰੰਸੀ ਅਨੁਸਾਰ ਇਹ 400 ਰੁਪਏ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਸ਼ਿਕਾਇਤ ਨਹੀਂ ਕਰ ਰਿਹਾ ਬਲਕਿ ਇੰਡੋਨੇਸ਼ੀਆ ਵਿੱਚ ਹਾਂ ਅਤੇ ਇੱਥੇ ਮਸਤੀ ਕਰ ਰਿਹਾ ਹਾਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Comedian Kiku Sharda pays bill of 78650 In Bali Indonesia