ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਮੇਡੀਅਨ ਰਾਜਪਾਲ ਯਾਦਵ ਨੂੰ 3 ਮਹੀਨੇ ਦੀ ਜੇਲ੍ਹ, ਇਹ ਹੈ ਕਾਰਨ

ਕਾਮੇਡੀਅਨ ਰਾਜਪਾਲ ਯਾਦਵ ਨੂੰ 3 ਮਹੀਨੇ ਦੀ ਜੇਲ੍ਹ, ਇਹ ਹੈ ਕਾਰਨ

ਚੈਕ ਬਾਉਂਸ ਮਾਮਲੇ `ਚ ਬਾਲੀਵੁਡ ਐਕਟਰ ਅਤੇ ਕਾਮੇਡੀਅਨ ਰਾਜਪਾਲ ਯਾਦਵ ਨੂੰ ਦਿੱਲੀ ਹਾਈਕੋਰਟ ਨੇ 3 ਮਹੀਨੇ ਲਈ ਸਜਾ ਸੁਣਾਈ ਹੈ। ਟਰਾਈਲ ਕੋਰਟ ਦੇ ਮਾਮਲੇ `ਚ ਇਕ ਸਮਝੌਤੇ ਦੀ ਰਕਮ ਦੇਣ `ਚ ਰਾਜਪਾਲ ਯਾਦਵ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ।


2010 `ਚ ਰਾਜਪਾਲ ਯਾਦਵ ਨੇ ਬਤੌਰ ਡਾਇਰੈਕਟਰ ਆਪਣੀ ਫਿਲਮ ‘ਅਤਾ-ਪਤਾ ਲਾਪਤਾ’ ਦੇ ਲਈ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਪ੍ਰੰਤੂ ਇਸ ਰਕਮ ਨੂੰ ਨਾ ਮੋੜਣ ਕਾਰਨ ਕਰਜ਼ਾ ਦੇਣ ਵਾਲਾ ਵਿਅਕਤੀ ਅਦਾਲਤ ਪਹੁੰਚ ਗਿਆ। ਅਦਾਲਤ `ਚ ਇਸੇ ਸਾਲ ਸਮਝੌਤਾ ਹੋਇਆ ਸੀ ਕਿ ਰਾਜਪਾਲ ਯਾਦਵ 10 ਕਰੋੜ 40 ਲੱਖ ਦੀ ਰਕਮ ਵਾਪਸ ਕਰੇਗਾ, ਪ੍ਰੰਤੂ ਜਦੋਂ ਇਹ ਰਕਮ ਰਾਜਪਾਲ ਯਾਦਵ ਨੇ ਨਾ ਮੋੜੀ ਤਾਂ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ।

 


ਇੰਦੋਰ ਵਾਸੀ ਸੁਰਿੰਦਰ ਸਿੰਘ ਤੋਂ ਰਾਜਪਾਲ ਯਾਦਵ ਨੇ ਨਿੱਜੀ ਲੋੜ ਦੱਸਦੇ ਹੋਏ ਰਕਮ ਉਧਾਰ ਲਈ ਸੀ। ਇਸ ਪੈਸੇ ਦੀ ਵਾਪਸੀ ਲਈ ਯਾਦਵ ਨੇ ਐਕਸਿਸ ਬੈਂਕ, ਮੁੰਬਈ ਦਾ ਇਕ ਚੈਕ ਸੁਰਿੰਦਰ ਸਿੰਘ ਨੂੰ ਦਿੱਤਾ, ਜੋ ਕਿ ਸਤੰਬਰ 2015 `ਚ ਬੈਂਕ `ਚ ਜਮ੍ਹਾਂ ਕਰਵਾਉਣ `ਤੇ ਬਾਉਂਸ ਹੋ ਗਿਆ ਸੀ। ਇਸ ਤੋਂ ਬਾਅਦ ਸੁਰਿੰਦਰ ਸਿੰਘ ਨੇ ਵਕੀਲ ਰਾਹੀਂ ਰਾਜਪਾਲ ਨੂੰ ਇਸ ਸਬੰਧੀ ਨੋਟਿਸ ਭੇਜਿਆ ਸੀ। ਇਸ ਦੇ ਬਾਵਜੂਦ ਰਾਜਪਾਲ ਨੇ ਉਨ੍ਹਾਂ ਨੂੰ ਭੁਗਤਾਨ ਨਾ ਕੀਤਾ। ਇਸ `ਤੇ ਰਾਜਪਾਲ ਯਾਦਵ ਦੇ ਖਿਲਾਫ ਅਦਾਲਤ `ਚ ਕੇਸ ਕੀਤਾ ਗਿਆ ਸੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:comedian Rajpal yadav sentenced to 3 month civil prison for failing to repay loan