ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਦਿਹਾੜੀ-ਕਾਮਿਆਂ ਦੀ ਮਦਦ ਲਈ ਅੱਗੇ ਆਏ ਅਜੈ ਦੇਵਗਨ

ਪੂਰਾ ਦੇਸ਼ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਹੈ। ਬਾਲੀਵੁੱਡ ਅਦਾਕਾਰ ਵੀ ਵਾਇਰਸ ਖਿਲਾਫ ਜੰਗ ਲਈ ਅੱਗੇ ਆ ਰਹੇ ਹਨ। ਸਾਰਿਆਂ ਨੇ ਆਪਣੀ ਤਰਫੋਂ ਕੁਝ ਪੈਸੇ ਦਾਨ ਕੀਤੇ ਹਨ। ਹੁਣ ਅਜੇ ਦੇਵਗਨ ਦੇ ਦਾਨ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਅਜੈ ਦੇਵਗਨ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਮਲਾਇਜ਼ ਨੂੰ 51 ਲੱਖ ਰੁਪਏ ਦੀ ਮਦਦ ਦਿੱਤੀ ਹੈ।

 

ਐਫ ਡਬਲਯੂ ਆਈ ਸੀ ਦੇ ਮੁੱਖ ਸਲਾਹਕਾਰ ਅਤੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਇਹ ਜਾਣਕਾਰੀ ਦਿੱਤੀ। ਅਸ਼ੋਕ ਪੰਡਿਤ ਨੇ ਆਪਣਾ ਇੱਕ ਵੀਡੀਓ ਟਵੀਟ ਕਰਕੇ ਲਿਖਿਆ, 'ਪਿਆਰੇ ਅਜੇ ਦੇਵਗਨ, ਅਸੀਂ 5 ਲੱਖ ਸਿਨੇ ਮਜ਼ਦੂਰਾਂ ਦੀ ਤੰਦਰੁਸਤੀ ਲਈ 51 ਲੱਖ ਰੁਪਏ ਦੀ FWICE ਦੀ ਮਦਦ ਕਰਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਹਰੇਕ ਵਾਰ ਖੁਦ ਨੂੰ ਸਾਬਤ ਕੀਤਾ ਹੈ ਖਾਸ ਕਰਕੇ ਔਖੀ ਘੜੀ ਚ ਕਿ ਤੁਸੀਂ ਅਸਲ ਚ ਸਿੰਘਮ ਹੋ। ਰੱਬ ਤੁਹਾਨੂੰ ਅਸੀਸਾਂ ਦੇਵੇ।"

 

ਅਸ਼ੋਕ ਪੰਡਿਤ ਨੇ ਵੀਡੀਓ ਵਿੱਚ ਕਿਹਾ ਕਿ ਅਜੈ ਦੁਆਰਾ ਦਿੱਤੇ ਗਏ 51 ਲੱਖ ਰੁਪਏ ਦੇ ਚੰਦੇ ਦੀ ਵਰਤੋਂ ਦਿਹਾੜੀ-ਮਜ਼ਦੂਰਾਂ, ਟੈਕਨੀਸ਼ੀਅਨਾਂ ਅਤੇ ਵੱਖ ਵੱਖ ਕਰਾਫਟਾਂ ਚ ਕੰਮ ਕਰਨ ਵਾਲੇ ਲੋਕਾਂ ਲਈ ਕੀਤੀ ਜਾਏਗੀ। ਇਸਦੇ ਨਾਲ ਹੀ ਉਨ੍ਹਾਂ ਨੇ ਫਿਲਮ ਇੰਡਸਟਰੀ ਦੇ ਹੋਰ ਲੋਕਾਂ ਨੂੰ ਵੀ ਫੈਡਰੇਸ਼ਨ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

 

ਇਸ ਸਮੇਂ ਚ ਹਰ ਪ੍ਰਸਿੱਧ ਵਿਅਕਤੀ ਮਦਦ ਲਈ ਅੱਗੇ ਆ ਰਿਹਾ ਹੈ। ਕੁਝ ਗੈਰ ਸਰਕਾਰੀ ਸੰਸਥਾਵਾਂ ਚ ਦਾਨ ਦੇ ਰਹੇ ਹਨ ਅਤੇ ਕੁਝ ਪ੍ਰਧਾਨ ਮੰਤਰੀ ਅਤੇ ਸੀਐਮ ਰਿਲੀਫ ਫੰਡ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona: Ajay Devgan came forward to help daily workers