ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਛੋਟ: ਦੋ ਮਹੀਨਿਆਂ ਤੱਕ ਇਹ 4 TV ਚੈਨਲ ਵੇਖ ਸਕੋਗੇ ਮੁਫ਼ਤ

ਕੋਰੋਨਾ ਛੋਟ: ਦੋ ਮਹੀਨਿਆਂ ਤੱਕ ਇਹ 4 TV ਚੈਨਲ ਵੇਖ ਸਕੋਗੇ ਮੁਫ਼ਤ

ਇੰਡੀਅਨ ਬ੍ਰਾੱਡਕਾਸਟਿੰਗ ਫ਼ਾਊਂਡੇਸ਼ਨ (IBF) ਨੇ ਦੇਸ਼ ਦੇ ਚਾਰ ਮੁੱਖ ਪ੍ਰਸਾਰਣ ਨੈੱਟਵਰਕਾਂ ਨੇ ਦੋ ਮਹੀਨਿਆਂ ਲਈ ਚਾਰ ਟੀਵੀ (TV) ਚੈਨਲਾਂ ਵਾਸਤੇ ਸਮੁੱਚੀ ਫ਼ੀਸ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ। IBF ਭਾਰਤੀ ਟੈਲੀਵਿਜ਼ਨ ਉਦਯੋਗ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਹੈ।

 

 

ਇੱਕ ਬਿਆਨ ’ਚ ਫ਼ਾਊਡੇਸ਼ਨ ਨੇ ਕਿਹਾ ਕਿ ‘ਸੋਨੀ’ ਟੀਵੀ ਦੇ ‘ਸੋਨੀ ਪਲ’, ‘ਸਟਾਰ ਇੰਡੀਆ’ ਦੇ ‘ਸਟਾਰ ਉਤਸਵ’, ‘ਜ਼ੀ ਟੀਵੀ’ ਦੇ ‘ਜ਼ੀ ਅਨਮੋਲ’ ਅਤੇ ‘ਵਾਇਆਕੌਮ 18’ ਦੇ ‘ਕਲਰਜ਼ ਰਿਸ਼ਤੇ’ ਦੇਸ਼ ਦੇ ਸਾਰੇ ਦਰਸ਼ਕਾਂ ਲਈ ਦੋ ਮਹੀਨਿਆਂ ਤੱਕ ਮੁਫ਼ਤ ਉਪਲਬਧ ਹੋਣਗੇ। ਇਹ ਪੇਸ਼ਕਸ਼ ਸਾਰੇ ਡੀਟੀਐੱਚ ਅਤੇ ਕੇਬਲ ਨੈੱਟਵਰਕ ਲਈ ਹੈ।

 

 

ਆਈਬੀਐੱਫ਼ ਨੇ ਇੱਕ ਬਿਆਨ ’ਚ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਉਦਯੋਗ ਦੀ ਇਸ਼ਤਿਹਾਰ–ਆਮਦਨ ਉੱਤੇ ਅਸਰ ਪਵੇਗਾ, ਜਿਸ ਕਾਰਨ ਉਸ ਦੇ ਮੈਂਬਰ ਅਨਿਸ਼ਚਤਤਾ ਦੇ ਦੌਰ ’ਚੋਂ ਲੰਘ ਰਹੇ ਹਨ ਪਰ ਇਸ ਔਖੀ ਘੜੀ ’ਚ ਲੋਕਾਂ ਦੀ ਮਦਦ ਲਈ ਉਹ ਸਰਕਾਰ ਦੇ ਜਤਨਾਂ ਨਾਲ ਹਨ।

 

 

ਬਾਲੀਵੁੱਡ ਸਟਾਰ ਸ਼ਾਹਰੁਖ਼ ਖਾਨ ਨੂੰ ਦੁਨੀਆ ਸਾਹਮਣੇ ਪਹਿਲੀ ਵਾਰ ਪੇਸ਼ ਕਰਨ ਵਾਲੇ ਟੀਵੀ ਲੜੀਵਾਰ ‘ਸਰਕਸ’ ਦਾ ਦੂਰਦਰਸ਼ਨ ਉੱਤੇ ਦੋਬਾਰਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਹੈ। ਅਜ਼ੀਜ਼ ਮਿਰਜ਼ਾ ਤੇ ਕੁੰਦਨ ਸ਼ਾਹ ਵੱਲੋਂ ਨਿਰਦੇਸ਼ਿਤ ਇਸ ਸ਼ੋਅ ਨੂੰ ਬਹੁਤ ਪ੍ਰਸਿੱਧੀ ਮਿਲੀ ਸੀ।

 

 

ਦੂਰਦਰਸ਼ਨ ਨੇ ਇੱਕ ਟਵੀਟ ’ਚ ਕਿਹਾ ਕਿ ‘ਸ਼ੇਖਰਨ’ ਉਸ ਵੱਲੋਂ ਮੁੜ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪਣੇ ਘਰ ’ਚ ਰਹੋ ਤੇ 1989 ਦੇ ਹਰਮਨਪਿਆਰੇ ਸ਼ੋਅ ‘ਸਰਕਸ’ ਦਾ ਆਨੰਦ ਮਾਣੋ। ਇਸ ਲੜੀਵਾਰ ’ਚ ਅਦਾਕਾਰਾ ਰੇਣੂਕਾ ਸ਼ਹਾਨੇ ਤੇ ਅਦਾਕਾਰ–ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।

 

 

ਪਹਿਲਾਂ ਪ੍ਰਸਾਰਿਤ ਹੋ ਚੁੱਕੇ ਅਜਿਹੇ ਹਰਮਨਪਿਆਰੇ ਟੀਵੀ ਲੜੀਵਾਰ ਨਾਟਕਾਂ ਦੀ ਵਾਪਸੀ ਇਸ ਲਈ ਕੀਤੀ ਜਾ ਰਹੀ ਹੈ ਕਿ ਤਾਂ ਜੋ ਲੋਕ ਆਪੋ–ਆਪਣੇ ਘਰਾਂ ’ਚ ਹੀ ਰਹਿਣ ਤੇ 21 ਦਿਨਾਂ ਦੇ ਲੌਕਡਾਊਨ ਦੀ ਪਾਲਣਾ ਕਰਨ।

 

 

ਇਸ ਤੋਂ ਇਲਾਵਾ ਰਜਤ ਕਪੂਰ ਦੀ ਅਦਾਕਾਰੀ ਨਾਲ ਸਜੇ ਜਾਸੂਸੀ ਲੜੀਵਾਰ ‘ਬਿਓਮਕੇਸ਼ ਬਖ਼ਸ਼ੀ,’ ‘ਰਾਮਾਇਣ’ ਅਤੇ ‘ਮਹਾਭਾਰਤ’ ਵੀ ਪ੍ਰਸਾਰਿਤ ਹੋ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Concession You can enjoy these four TV channels free for two Months