ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ IIFA 2020 ਐਵਾਰਡ ਸਮਾਗਮ ਰੱਦ

ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ 21 ਮਾਰਚ ਨੂੰ ਭੋਪਾਲ ਅਤੇ 27 ਤੋਂ 29 ਮਾਰਚ ਨੂੰ ਇੰਦੌਰ 'ਚ ਪਹਿਲੀ ਵਾਰ ਹੋਣ ਵਾਲੇ ਇੰਟਰਨੈਸ਼ਨਲ ਇੰਡੀਅਨ ਫਿਲਮ ਅਕਾਦਮੀ (IIFA) ਐਵਾਰਡ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਨਵੀਂ ਤਰੀਕਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ। ਆਈਫਾ ਦੇ ਆਯੋਜਨ ਨੂੰ ਟਾਲਣ ਦਾ ਫੈਸਲਾ ਮੱਧ ਪ੍ਰਦੇਸ਼ ਸਰਕਾਰ ਨਾਲ ਗੱਲ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਟਵੀਟ ਕਰਕੇ ਦਿੱਤੀ ਹੈ।
 

 

ਟਵੀਟ ਮੁਤਾਬਿਕ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦਿਆਂ ਪ੍ਰਬੰਧਕਾਂ ਨੇ ਮੱਧ ਪ੍ਰਦੇਸ਼ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਪ੍ਰੋਗਰਾਮ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਇਹ ਪ੍ਰੋਗਰਾਮ ਮਾਰਚ ਮਹੀਨੇ ਦੇ ਅੰਤ 'ਚ ਹੋਣਾ ਸੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡੇ ਸਮਾਗਮਾਂ ਨੂੰ ਰੱਦ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਮੱਦੇਨਜ਼ਰ ਆਈਫਾ ਟੀਮ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ 'ਤੇ ਵਿਚਾਰ ਕੀਤਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਦੁਬਈ ਦੀਆਂ 30% ਉਡਾਨਾਂ ਰੱਦ ਹੋਈਆਂ ਹਨ।
 

ਮੀਡੀਆ ਰਿਪੋਰਟਾਂ ਦੇ ਅਨੁਸਾਰ ਆਈਫਾ ਲਈ ਭੋਪਾਲ ਅਤੇ ਇੰਦੌਰ ਦੇ ਲਗਭਗ ਸਾਰੇ ਵੱਡੇ ਹੋਟਲ ਬੁੱਕ ਹੋ ਗਏ ਸਨ। ਲਗਭਗ 5000 ਕਮਰੇ ਬੁੱਕ ਸਨ। ਇੱਥੇ ਬਾਲੀਵੁੱਡ ਦੇ ਹੀ ਲਗਭਗ 4000 ਲੋਕ ਆਉਣ ਵਾਲੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus alert and Covid 19 due to coronavirus fears madhya pradesh government postponed IIFA 2020