ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਵਿਚਕਾਰ ਰਕੁਲ ਪ੍ਰੀਤ ਇੰਝ ਕਰ ਰਹੀ ਹੈ 200 ਪਰਿਵਾਰਾਂ ਦੀ ਮਦਦ

ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 21 ਦਿਨਾਂ ਦੇ ਲੌਕਡਾਊਨ ਦੌਰਾਨ ਗੁਰੂਗ੍ਰਾਮ 'ਚ ਆਪਣੇ ਘਰ ਨੇੜੇ ਝੁੱਗੀਆਂ ਵਿੱਚ ਰਹਿੰਦੇ 200 ਪਰਿਵਾਰਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜ ਪ੍ਰਤੀ ਆਪਣੀ ਧੰਨਵਾਦ ਜ਼ਾਹਰ ਕਰਨ ਲਈ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਰਕੁਲ ਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਕੁਲਵਿੰਦਰ ਸਿੰਘ ਅਤੇ ਰਾਜਿੰਦਰ ਕੌਰ ਨਾਲ ਇਨ੍ਹਾਂ ਲੋਕਾਂ ਨੂੰ ਘਰ ਦਾ ਬਣਿਆ ਹੋਇਆ ਖਾਣਾ ਮੁਹੱਈਆ ਕਰਵਾ ਰਹੀ ਹੈ।
 

ਰਕੁਲ ਪ੍ਰੀਤ ਸਿੰਘ ਨੇ ਕਿਹਾ, "ਮੇਰੇ ਪਿਤਾ ਨੇ ਵੇਖਿਆ ਕਿ ਇਸ ਪੂਰੀ ਝੁੱਗੀ 'ਚ ਲੋਕਾਂ ਕੋਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਅਸੀਂ ਇਨ੍ਹਾਂ ਸਾਰੇ ਲੋਕਾਂ ਨੂੰ ਦੋ ਵਾਰ ਭੋਜਨ ਖੁਆ ਰਹੇ ਹਾਂ ਅਤੇ ਅਸੀਂ ਸੋਚਿਆ ਹੈ ਕਿ ਜਦੋਂ ਤੱਕ ਲੌਕਡਾਊਨ ਪੂਰੀ ਨਹੀਂ ਖ਼ਤਮ ਹੋ ਜਾਂਦਾ, ਉਦੋਂ ਤੱਕ ਇਹ ਜਾਰੀ ਰਹੇਗਾ।
 

ਉਨ੍ਹਾਂ ਅੱਗੇ ਕਿਹਾ, "ਜੇ ਲੌਕਡਾਊਨ ਅੱਗੇ ਵੱਧਦਾ ਹੈ ਤਾਂ ਵੀ ਮੈਂ ਇਸ ਨੂੰ ਜਾਰੀ ਰੱਖਾਂਗੀ। ਹਾਲੇ ਮੈਂ ਅਪ੍ਰੈਲ ਤੱਕ ਇਹ ਕਰਨਾ ਜਾਰੀ ਰੱਖਣ ਲਈ ਵਚਨਬੱਧ ਹਾਂ ਅਤੇ ਬਾਅਦ ਵਿੱਚ ਹਾਲਾਤਾਂ ਦੇ ਅਨੁਸਾਰ ਵੇਖਿਆ ਜਾਵੇਗਾ। ਇਹ ਖਾਣੇ ਨੂੰ ਮੇਰੀ ਸੁਸਾਇਟੀ 'ਚ ਖੁਦ ਪਕਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਹ ਇਨ੍ਹਾਂ ਲੋਕਾਂ ਨੂੰ ਪਹੁੰਚਾ ਦਿੱਤਾ ਜਾਂਦਾ ਹੈ।"
 

ਰਕੁਲ ਨੇ ਕਿਹਾ, "ਮੇਰੇ ਕੋਲ ਜੋ ਕੁਝ ਹੈ, ਉਸ ਲਈ ਧੰਨਵਾਦ ਪ੍ਰਗਟ ਕਰਨ ਦਾ ਇਹ ਮੇਰਾ ਤਰੀਕਾ ਹੈ ਅਤੇ ਇਹ ਬਹੁਤ ਛੋਟਾ ਜਿਹਾ ਉਪਰਾਲਾ ਹੈ। ਜੇ ਤੁਸੀਂ ਥੋੜਾ ਜਿਹਾ ਵੀ ਬਦਲਾਅ ਲਿਆ ਸਕਦੇ ਹੋ ਤਾਂ ਅਜਿਹਾ ਬਿਲਕੁਲ ਕਰੋ, ਕਿਉਂਕਿ ਮੈਂ ਸਮਾਜ ਨੂੰ ਵਾਪਸ ਕਰਨ 'ਚ ਭਰੋਸਾ ਰੱਖਦੀ ਹਾਂ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus crisis Rakul Preet Singh is helping over 200 families