ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਜੱਦ ’ਚ ਆਏ 'ਸਟਾਰ ਵਾਰਜ਼' ਅਦਾਕਾਰ ਐਂਡਰਿਊ ਜੈਕ ਦੀ ਮੌਤ

'ਸਟਾਰ ਵਾਰਜ਼' ਦੇ ਅਭਿਨੇਤਾ ਐਂਡਰਿਊ ਜੈਕ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਮੰਗਲਵਾਰ ਨੂੰ ਸਰੀ ਦੇ ਹਸਪਤਾਲ ਚ ਉਨ੍ਹਾਂ ਨੇ ਦਮ ਤੋੜਿਆ। 76 ਸਾਲਾ ਅਭਿਨੇਤਾ ਦੋ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਸਨ। ਇਸ ਦੀ ਜਾਣਕਾਰੀ ਉਨ੍ਹਾਂ ਦੇ ਏਜੰਟ ਜਿਲ ਮੈਕਲੋ ਨੇ ਦਿੱਤੀ।

 

ਜਿਲ ਨੇ ਦੱਸਿਆ ਕਿ ਐਂਡਰਿਊ, ਥੈਮਜ਼ ਦੇ ਬਹੁਤ ਪੁਰਾਣੇ ਹਾਊਸਬੋਟ ਚ ਰਹਿੰਦੇ ਸਨ। ਉਹ ਆਪਣੀ ਪਤਨੀ 'ਤੇ ਨਿਰਭਰ ਅਤੇ ਉਨ੍ਹਾਂ ਨਾਲ ਬਹੁਤ ਪਿਆਰ ਕਰਨ ਵਾਲੇ ਆਦਮੀ ਸਨ। ਐਂਡਰਿਊ ਇਕ ਡਾਇਲੈਕਟ-ਕੋਚ ਵੀ ਸਨ।

 

ਤੁਹਾਨੂੰ ਦੱਸ ਦੇਈਏ ਕਿ ਐਂਡਰਿਊ ਨੂੰ ਸਟਾਰ ਵਾਰਜ਼: ਐਪੀਸੋਡ VIII - ਦ ਲਾਸਟ ਜੇਡੀ ਚ ਜਨਰਲ ਇਮੈਟ ਦੀ ਭੂਮਿਕਾ ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ ਸੋਲੋ: ਏ ਸਟਾਰ ਵਾਰਜ਼ ਸਟੋਰੀ ਅਤੇ ਸਟਾਰ ਵਾਰਜ਼: ਐਪੀਸੋਡ 7ਵੇਂ- ਦ ਫੋਰਸ ਅਵੇਕੰਸ ਚ ਵੀ ਦਿਖਾਈ ਦਿੱਤੇ ਸਨ।

 

ਐਂਡਰਿਊ ਦੀ ਪਤਨੀ ਗੈਬਰੀਅਲ ਰੌਜਰਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਮੈਂ ਆਸਟਰੇਲੀਆ ਚ ਕੁਆਰੰਟੀਨ ਹਾਂ। ਐਂਡਰਿਊ ਦੋ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਸਨ। ਉਨ੍ਹ ਨੂੰ ਕਿਸੇ ਵੀ ਕਿਸਮ ਦੀ ਦਰਦ ਨਹੀਂ ਸੀ। ਉਹ ਹਮੇਸ਼ਾਂ ਪਰਿਵਾਰ ਦੇ ਨਾਲ ਹਨ ਤੇ ਰਹਿਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus hit Star Wars actor Andrew Jack