ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus: ਕਨਿਕਾ ਕਪੂਰ ਦੂਜੇ ਟੈਸਟ ’ਚ ਵੀ ਕੋਰੋਨਾ-ਪਾਜ਼ਿਟਿਵ

ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੂੰ ਜਦੋਂ ਤੋਂ ਕੋਰੋਨਾ ਵਾਇਰਸ ਹੋਇਆ ਹੈ ਉਦੋਂ ਤੋਂ ਬਾਲੀਵੁੱਡ ਇੰਡਸਟਰੀ ' ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਹਾਲ ਹੀ ਕਨਿਕਾ ਦਾ ਦੁਬਾਰਾ ਟੈਸਟ ਕੀਤਾ ਗਿਆ ਸੀ ਜਿਸ ਉਹ ਫਿਰ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਪਾਈ ਗਈ ਹਨ।

 

ਈਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਸੋਮਵਾਰ ਨੂੰ ਕਨਿਕਾ ਦਾ ਲਖਨਊ ਦੇ ਸੰਜੇ ਗਾਂਧੀ ਪੀਜੀਆਈ ਵਿਖੇ ਕੋਰੋਨਾ ਵਾਇਰਸ ਲਈ ਟੈਸਟ ਕੀਤਾ ਗਿਆ ਸੀ, ਜੋ ਕਿ ਪਾਜ਼ਿਟਿਵ ਨਿਕਲਿਆ। ਰਿਪੋਰਟਾਂ ਦੇ ਅਨੁਸਾਰ ਇਸ ਰਿਪੋਰਟ ਕਨਿਕਾ ਹਾਈ-ਲੋਡ ਕੋਰੋਨਾ ਵਾਇਰਸ ਪਾਇਆ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਸਥਿਤੀ ਅਜੇ ਸਥਿਰ ਹੈ

 

ਕਨਿਕਾ ਨੇ ਦਿੱਤਾ ਇਹ ਸਪਸ਼ਟੀਕਰਨ...

 

ਕਨਿਕਾ 'ਤੇ ਆਪਣੀ ਬਿਮਾਰੀ ਨੂੰ ਲੁਕਾਉਣ ਦੇ ਦੋਸ਼ ਲਗੇ ਹਨ। ਹਾਲਾਂਕਿ ਕਨਿਕਾ ਨੇ ਕਿਹਾ ਸੀ, 'ਮੈਨੂੰ ਪਿਛਲੇ 4 ਦਿਨਾਂ ਤੋਂ ਫਲੂ ਵਰਗੀ ਸਮੱਸਿਆ ਸੀ। ਜਦੋਂ ਮੈਂ ਆਪਣਾ ਟੈਸਟ ਕਰਵਾਇਆ ਤਾਂ ਇਹ ਕੋਰੋਨਾ ਵਾਇਰਸ ਪਾਜ਼ਿਟਿਵ ਪਾਇਆ ਗਿਆ। ਮੈਂ ਅਤੇ ਮੇਰਾ ਪੂਰਾ ਪਰਿਵਾਰ ਅਲੱਗ ਅਲੱਗ ਹਾਂ ਤੇ ਪੂਰੀ ਡਾਕਟਰੀ ਸਲਾਹ ਲੈ ਰਹੇ ਹਾਂ। ਹਰੇਕ ਜਿਸ ਦੇ ਨਾਲ ਮੈਂ ਸੰਪਰਕ ਵਿੱਚ ਸੀ, ਦਾ ਵੀ ਟੈਸਟ ਲਿਆ ਜਾਏਗਾ। 10 ਦਿਨ ਪਹਿਲਾਂ ਜਦੋਂ ਮੈਂ ਘਰ ਆਈ ਸੀ ਤਾਂ ਮੈਨੂੰ ਏਅਰਪੋਰਟ 'ਤੇ ਸਕੈਨ ਕੀਤਾ ਗਿਆ ਸੀ ਪਰ ਮੈਨੂੰ ਇਹ ਸਮੱਸਿਆ 4 ਦਿਨ ਪਹਿਲਾਂ ਆਈ ਸੀ

 

ਕਨਿਕਾ ਨੇ ਕਿਹਾ ਸੀ, 'ਇਸ ਪੜਾਅ 'ਤੇ, ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਨੂੰ ਅਲੱਗ ਥਲੱਗ ਹੋਣਾ ਚਾਹੀਦਾ ਹੈ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵੀ ਲੱਛਣ ਹਨ, ਤਾਂ ਕਿਰਪਾ ਕਰਕੇ ਆਪਣੀ ਜਾਂਚ ਕਰਵਾਓ। ਇਸ ਸਮੇਂ ਮੈਨੂੰ ਲੱਗਦਾ ਹੈ ਕਿ ਕੋਈ ਆਮ ਫਲੂ ਹੋ ਰਿਹਾ ਹੈ ਅਤੇ ਹਲਕਾ ਬੁਖਾਰ ਹੈ। ਹਾਲਾਂਕਿ ਸਾਨੂੰ ਹਮੇਸ਼ਾ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਵੀ ਧਿਆਨ ਰੱਖਣਾ ਹੋਵੇਗਾ। ਸਾਨੂੰ ਇਸ ਸਥਿਤੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਮਾਹਰਾਂ ਨੂੰ ਇਸ ਮਾਮਲੇ ਵਿਚ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus kanika kapoor coronavirus positive test positive again