ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਕਡਾਊਨ 'ਚ ਘਰੋਂ ਬਾਹਰ ਨਿਕਲੇ ਸੁਨੀਲ ਗਰੋਵਰ, ਪਏ ਪੁਲਿਸ ਦੇ ਡੰਡੇ

ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ 'ਚ ਲਾਕਡਾਊਨ (ਤਾਲਾਬੰਦੀ) ਦਾ ਐਲਾਨ ਕੀਤਾ ਹੈ। ਇਸ ਲਾਕਡਾਊਨ ਦੌਰਾਨ ਸਾਰੇ ਲੋਕ ਆਪਣੇ ਘਰਾਂ 'ਚ ਰਹਿਣ ਨੂੰ ਮਜਬੂਰ ਹਨ। 
 

ਪੀਐਮ ਮੋਦੀ ਨੇ ਸਪੱਸ਼ਟ ਕਿਹਾ, "ਇਸ ਨੂੰ ਇਕ ਤਰੀਕੇ ਨਾਲ ਕਰਫ਼ਿਊ ਹੀ ਸਮਝੋ।" ਪੁਲਿਸ ਬਹੁਤ ਸਖ਼ਤ ਹੈ ਅਤੇ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਖੂਬ ਕੁੱਟਿਆ ਜਾ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਲਾਕਡਾਊਨ ਨਾਲ ਜੁੜੇ ਮੀਮਜ਼ ਵੀ ਖੂਬ ਵਾਇਰਲ ਹੋ ਰਹੇ ਹਨ।
 

 
 
 
 
 
 
 
 
 
 
 
 
 

Ha ha Stay at home for God sake.

A post shared by Sunil Grover (@whosunilgrover) on

 

ਇਸ ਵਿਚਕਾਰ ਸਟਾਰ ਕਾਮੇਡੀਅਨ ਸੁਨੀਲ ਗਰੋਵਰ ਦਾ ਵੀ ਇੱਕ ਮੀਮ ਬਹੁਤ ਵਾਇਰਲ ਹੋ ਰਿਹਾ ਹੈ। ਇਹ ਮੀਮ ਸੁਨੀਲ ਗਰੋਵਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਮੀਮ ਨੂੰ ਸ਼ੇਅਰ ਕਰਦਿਆਂ ਸੁਨੀਲ ਗਰੋਵਰ ਨੇ ਲਿਖਿਆ, "ਹਾ ਹਾ ਹਾ... ਰੱਬ ਦੀ ਖਾਤਰ ਆਪਣੇ ਘਰਾਂ 'ਚ ਰਹੋ।" ਮੀਮ 'ਚ ਸੁਨੀਲ ਗਰੋਵਰ ਨੇ ਇਹ ਵਿਖਾਉਣ ਦੀ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਘਰ ਤੋਂ ਬਾਹਰ ਨਿਕਲਣ 'ਤੇ ਪੁਲਿਸ ਫੜ ਕੇ ਕੁੱਟ ਰਹੀ ਹੈ। ਸੁਨੀਲ ਨੇ ਆਪਣੀ ਇੱਕ ਫ਼ਿਲਮ ਦੇ ਦੋ ਸੀਨਜ਼ ਦੀਆਂ ਤਸਵੀਰਾਂ ਨੂੰ ਜੋੜ ਕੇ ਇਹ ਮੀਮ ਬਣਾਇਆ ਹੈ। ਇਸ ਮੀਮ ਨੂੰ ਡੇਢ ਲੱਖ ਤੋਂ ਵੱਧ ਲੋਕਾਂ ਨੇ ਪਸੰਦ ਅਤੇ ਸਾਂਝਾ ਕੀਤਾ ਹੈ। 
 

ਜ਼ਿਕਰਯੋਗ ਹੈ ਕਿ ਇਸ ਲਾਕਡਾਊਨ ਦੌਰਾਨ ਲਗਭਗ ਸਾਰੇ ਕਲਾਕਾਰਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਅਤੇ ਜੇ ਇਹ ਬਹੁਤ ਜ਼ਰੂਰੀ ਨਹੀਂ ਹੈ ਤਾਂ ਬਾਹਰ ਨਾ ਜਾਣ ਲਈ ਕਿਹਾ ਹੈ। ਭਾਰਤ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿੱਚ ਨਿਰੰਤਰ ਕਦਮਾਂ ਦੇ ਬਾਵਜੂਦ ਪਾਜੀਟਿਵ ਲੋਕਾਂ ਦੀ ਗਿਣਤੀ 630 ਤੋਂ ਪਾਰ ਹੋ ਗਈ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ 'ਚ ਸਭ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Lockdown effect Sunil Grover shares a funny meme