ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਸਰਕਾਰ ਦਾ ਫ਼ੈਸਲਾ : ਭਲਕ ਤੋਂ ਦੂਰਦਰਸ਼ਨ 'ਤੇ ਸ਼ੁਰੂ ਹੋਵੇਗਾ 'ਰਾਮਾਇਣ'

ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਬੀਤੇ ਬੁੱਧਵਾਰ ਤੋਂ ਦੇਸ਼ ਭਰ 'ਚ ਲੌਕਡਾਊਨ (ਤਾਲਾਬੰਦੀ) ਲਾਗੂ ਹੈ। ਅਜਿਹੇ 'ਚ ਉਨ੍ਹਾਂ ਲੋਕਾਂ ਨੂੰ ਹੀ ਘਰਾਂ ਤੋਂ ਬਾਹਰ ਜਾਣ ਦੀ ਮਨਜੂਰੀ ਹੈ, ਜਿਨ੍ਹਾਂ ਨੂੰ ਜ਼ਰੂਰੀ ਸੇਵਾਵਾਂ ਅਧੀਨ ਕੁਝ ਕੰਮ ਹੈ। ਲੌਕਡਾਊਨ ਦੇ ਵਿਚਕਾਰ ਹੁਣ ਕੇਂਦਰ ਸਰਕਾਰ ਨੇ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਭਲਕੇ ਸਨਿੱਚਰਵਾਰ (28 ਮਾਰਚ) ਤੋਂ ਰਾਮਾਇਣ ਦਾ ਇੱਕ ਵਾਰ ਫਿਰ ਪ੍ਰਸਾਰਣ ਕੀਤਾ ਜਾਵੇਗਾ।
 

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਕਿਹਾ, "ਲੋਕਾਂ ਦੀ ਮੰਗ 'ਤੇ ਸਨਿੱਚਰਵਾਰ 28 ਮਾਰਚ ਤੋਂ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ 'ਤੇ 'ਰਾਮਾਇਣ' ਦਾ ਪ੍ਰਸਾਰਣ ਦੁਬਾਰਾ ਸ਼ੁਰੂ ਹੋਵੇਗਾ। ਪਹਿਲਾ ਐਪੀਸੋਡ ਸਵੇਰੇ 9 ਵਜੇ ਅਤੇ ਦੂਜਾ ਐਪੀਸੋਡ ਰਾਤ 9 ਵਜੇ ਹੋਵੇਗਾ।
 

 

ਦੱਸ ਦੇਈਏ ਕਿ 21 ਦਿਨਾਂ ਦੇ ਲੌਕਡਾਊਨ ਕਾਰਨ ਰਾਮਾਇਣ ਦੇ ਦੁਬਾਰਾ ਪ੍ਰਸਾਰਣ ਦੀ ਮੰਗ ਲਗਾਤਾਰ ਚੁੱਕੀ ਜਾ ਰਹੀ ਸੀ। ਪਿਛਲੇ ਕੁਝ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਦਰਸ਼ਕ ਲਗਾਤਾਰ 'ਰਾਮਾਇਣ' ਨੂੰ ਇਕ ਵਾਰ ਫਿਰ ਦੂਰਦਰਸ਼ਨ' ਤੇ ਪ੍ਰਸਾਰਿਤ ਕਰਨ ਦੀ ਮੰਗ ਕਰ ਰਹੇ ਸਨ।
 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਮਰੀਜ਼ਾਂ ਦੀ ਗਿਣਤੀ 5,32,237 ਹੋ ਗਈ ਹੈ ਅਤੇ ਇਨ੍ਹਾਂ 'ਚੋਂ 24,089 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਸਭ ਤੋਂ ਵੱਧ ਪਾਜ਼ਿਟਿਵ ਮਾਮਲਿਆਂ ’ਚ ਅਮਰੀਕਾ ਹੁਣ ਪਹਿਲੇ ਸਥਾਨ ’ਤੇ ਪੁੱਜ ਗਿਆ ਹੈ। ਅਮਰੀਕਾ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 85,534 ਹੋ ਗਈ ਹੈ। ਲਗਭਗ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ’ਚ ਚੀਨ ਤੇ ਇਟਲੀ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਇਟਲੀ ’ਚ ਹੁਣ ਤੱਕ 80,589 ਅਤੇ ਚੀਨ ’ਚ 81,340 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ।
 

ਭਾਰਤ 'ਚ ਕੋਰੋਨਾ ਵਾਇਰਸ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਹੁਣ 727 ਹੋ ਗਈ ਹੈ ਤੇ ਹੁਣ ਤੱਕ ਇਹ ਵਾਇਰਸ 20 ਮਨੁੱਖੀ ਜਾਨਾਂ ਲੈ ਚੁੱਕਾ ਹੈ। ਭਾਰਤ ’ਚ ਬੀਤੇ ਦਿਨੀਂ ਵੀਰਵਾਰ ਨੂੰ ਕੋਰੋਨਾ ਦੀ ਲਾਗ ਕਾਰਨ ਰਿਕਾਰਡ 6 ਮਰੀਜ਼ਾਂ ਦੀ ਮੌਤ ਹੋਈ। ਵੀਰਵਾਰ ਨੂੰ 89 ਨਵੇਂ ਕੋਰੋਨਾ–ਪਾਜ਼ਿਟਿਵ ਮਾਮਲੇ ਭਾਰਤ ’ਚ ਸਾਹਮਣੇ ਆਏ, ਜੋ ਬੁੱਧਵਾਰ ਤੋਂ ਦੋ ਵੱਧ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus lockdown: telecast of ramayana will be starting again on dd national from 28 march at 9 am and 9 pm