ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਊ ਮੂਤਰ ਨਾਲ ਕੋਰੋਨਾ ਵਾਇਰਸ ਠੀਕ ਹੋਣ ਵਾਲੀ ਵੀਡੀਓ ਵੇਖ ਰਿਚਾ ਚੱਢਾ ਹੋਈ ਹੈਰਾਨ

ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਕਹਿਰ ਮਚਾ ਰਿਹਾ ਹੈ। ਹਰ ਕੋਈ ਇਸ ਤੋਂ ਬਚਣ ਲਈ ਜ਼ਰੂਰੀ ਉਪਾਅ ਕਰਦਾ ਵਿਖਾਈ ਦੇ ਰਿਹਾ ਹੈ। ਭੀੜ ਵਾਲੇ ਇਲਾਕਿਆਂ ਤੋਂ ਦੂਰੀ ਬਣਾਈ ਰੱਖਣ ਲਈ ਲੋਕਾਂ ਨੇ ਮਾਸਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਵਾਇਰਸ ਦਾ ਇਲਾਜ ਲੱਭਣ 'ਚ ਜਿੱਥੇ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਕੋਸ਼ਿਸ਼ਾਂ ਕਰ ਰਹੇ ਹਨ, ਉੱਥੇ ਹੀ ਅਖਿਲ ਭਾਰਤ ਹਿੰਦੂ ਮਹਾਸਭਾ ਨੇ ਇੱਕ ਅਜੀਬੋ-ਗਰੀਬ ਦਾਅਵਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਊ ਮੂਤਰ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
 

 

ਆਪਣੇ ਇਸ ਦਾਅਵੇ ਨੂੰ ਵਿਖਾਉਣ ਲਈ ਅਖਿਲ ਭਾਰਤ ਹਿੰਦੂ ਮਹਾਸਭਾ ਨੇ ਗਊ ਮੂਤਰ ਪੀਣ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਦੀਆਂ ਕਈ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਪ੍ਰੋਗਰਾਮ ਦੇ ਆਯੋਜਨ ਲਈ ਅਖਿਲ ਭਾਰਤ ਹਿੰਦੂ ਮਹਾਸਭਾ ਨੇ ਪੋਸਟਰ ਵੀ ਜਾਰੀ ਕੀਤਾ ਸੀ। ਇਸ 'ਤੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਕੁਮੈਂਟ ਕਰਦਿਆਂ ਕਿਹਾ ਸੀ ਕਿ ਉਹ ਦੇਖਣਾ ਚਾਹੁੰਦੀ ਹੈ ਕਿ ਕੌਣ ਇਸ ਪਾਰਟੀ 'ਚ ਪਹੁੰਚ ਕੇ ਗਊ ਮੂਤਰ ਪੀਂਦਾ ਹੈ ਅਤੇ ਇਸ ਪਾਰਟੀ ਦੀ ਲਾਈਵ ਸਟ੍ਰੀਮਿੰਗ ਕਰਦਾ ਹੈ?
 

 

ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਪਾਰਟੀ ਦੀਆਂ ਵੀਡੀਓਜ਼ ਰਿਚਾ ਨੂੰ ਟੈਗ ਕਰਨੀ ਸ਼ੁਰੂ ਕਰ ਦਿੱਤੀਆਂ। ਇਸ 'ਚ ਪਾਰਟੀ ਵਿੱਚ ਸ਼ਾਮਲ ਲੋਕ ਗਊ ਮੂਤਰ ਪੀਂਦੇ ਵੇਖੇ ਜਾ ਸਕਦੇ ਹਨ। ਇਸ ਨੂੰ ਵੇਖਣ ਤੋਂ ਬਾਅਦ ਰਿਚਾ ਚੱਢਾ ਹੈਰਾਨ ਰਹਿ ਗਈ। ਵੀਡੀਓ 'ਤੇ ਟਿੱਪਣੀ ਕਰਦਿਆਂ ਰਿਚਾ ਨੇ ਇਸ ਸਾਰੇ ਪ੍ਰੋਗਰਾਮ ਬਾਰੇ ਹੈਰਾਨੀ ਜ਼ਾਹਰ ਕੀਤੀ।
 

 

ਰਿਚਾ ਨੇ ਟਵੀਟ ਕੀਤਾ, "ਨਹੀਂ-ਨਹੀਂ ਅਜਿਹਾ ਨਹੀਂ ਹੋ ਸਕਦਾ। ਕੀ ਸਚਮੁੱਚ, ਨਹੀਂ ਇਹ ਨਹੀਂ ਹੋ ਸਕਦਾ।" ਹਾਲਾਂਕਿ ਇਸ ਨੂੰ ਵੇਖਣ ਤੋਂ ਬਾਅਦ ਰਿਚਾ ਚੱਢਾ ਹੀ ਨਹੀਂ, ਸਗੋਂ ਕਿਸੇ ਦਾ ਵੀ ਹੈਰਾਨ ਹੋਣਾ ਲਾਜ਼ਮੀ ਹੈ, ਕਿਉਂਕਿ ਜਿਸ ਵਾਇਰਸ ਨੇ ਹੁਣ ਤਕ 5900 ਲੋਕਾਂ ਦੀ ਜਾਨ ਲੈ ਲਈ ਹੈ, ਉਸ ਨੂੰ ਰੋਕਣ ਲਈ ਗਊ ਮੂਤਰ ਨੂੰ ਇਲਾਜ ਦੱਸਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Richa Chadha shock after watching gaumutra Party videos