ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਕਟਰਾਂ ਤੇ ਬੇਘਰਾਂ ਦੀ ਮਦਦ ਲਈ ਅੱਗੇ ਆਏ ਵਰੁਣ ਧਵਨ

ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਕੋਵਿਡ-19 ਵਿਰੁੱਧ ਚੱਲ ਰਹੀ ਲੜਾਈ ਵਿੱਚ ਲੱਗੇ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਨੂੰ ਮੁਫ਼ਤ ਭੋਜਨ ਉਪਲੱਬਧ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਵਰੁਣ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਲੜਾਈ ਵਿੱਚ ਲੱਗੇ ਡਾਕਟਰਾਂ ਅਤੇ ਸਿਹਤ ਮੁਲਾਜ਼ਮਾਂ ਨੂੰ ਭੋਜਨ ਮੁਹੱਈਆ ਕਰਵਾਉਣਗੇ ਅਤੇ ਗਰੀਬਾਂ ਲਈ ਵੀ ਭੋਜਨ ਦਾ ਪ੍ਰਬੰਧ ਕਰਨਗੇ।
 

ਵਰੁਣ ਧਵਨ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਲੌਕਡਾਊਨ ਦੌਰਾਨ ਘਰ 'ਚ ਰਹਿਣ ਸਮੇਂ ਮੈਨੂੰ ਰੋਜ਼ਾਨਾ ਉਨ੍ਹਾਂ ਲੋਕਾਂ ਲਈ ਚਿੰਤਾ ਹੋ ਰਹੀ ਹੈ, ਜਿਨ੍ਹਾਂ ਕੋਲ ਇਸ ਮੁਸ਼ਕਲ ਭਰੇ ਸਮੇਂ 'ਚ ਘਰ ਨਹੀਂ ਹੈ। ਇਸ ਲਈ ਮੈਂ ਉਨ੍ਹਾਂ ਗਰੀਬਾਂ ਨੂੰ ਖਾਣਾ ਉਪਲੱਬਧ ਕਰਵਾਉਣ ਦਾ ਫ਼ੈਸਲਾ ਕੀਤਾ ਹੈ।"
 

 

ਵਰੁਣ ਧਵਨ ਨੇ ਲਿਖਿਆ, "ਮੈਂ ਉਨ੍ਹਾਂ ਲੋਕਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾ ਰਹੇ ਹਨ। ਮੈਂ ਹਸਪਤਾਲ 'ਚ ਇਨ੍ਹਾਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਭੋਜਨ ਮੁਹੱਈਆ ਕਰਾਉਣ ਦਾ ਵਾਅਦਾ ਵੀ ਕੀਤਾ ਹੈ। ਉਨ੍ਹਾਂ ਨੂੰ ਤਾਜ ਪਬਲਿਕ ਸਰਵਿਸ ਵੈਲਫ਼ੇਅਰ ਟਰੱਸਟ ਦੇ ਰਾਹੀਂ ਭੋਜਨ ਦਿੱਤਾ ਜਾਵੇਗਾ। ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਪਰ ਇਸ ਮੁਸ਼ਕਲ ਸਮੇਂ ਵਿੱਚ ਸਾਡੀ ਹਰ ਕੋਸ਼ਿਸ਼ ਮਹੱਤਵਪੂਰਣ ਹੈ। ਮੈਂ ਜਿੰਨਾ ਹੋ ਸਕੇ, ਇਹ ਕੰਮ ਨੂੰ ਜਾਰੀ ਰੱਖਾਂਗਾ।" ਵਰੁਣ ਧਵਨ ਨੇ ਅੰਤ 'ਚ ਲਿਖਿਆ, "ਇਹ ਲੰਮੀ ਲੜਾਈ ਹੈ ਅਤੇ ਸਾਨੂੰ ਮਿਲ ਕੇ ਲੜਨਾ ਪਵੇਗਾ। ਹੱਲ ਲੱਭਣਾ ਹੀ ਅੱਗੇ ਵਧਣ ਦਾ ਇੱਕੋ-ਇਕ ਤਰੀਕਾ ਹੈ।"
 

ਵਰੁਣ ਧਵਨ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਸਾਰਾ ਅਲੀ ਖਾਨ ਨਾਲ ਫ਼ਿਲਮ 'ਕੁਲੀ ਨੰਬਰ 1' ਵਿੱਚ ਨਜ਼ਰ ਆਉਣਗੇ। ਇਹ ਫਿਲਮ 1 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ, ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਹੁਣ ਇਸ ਦੀ ਰਿਲੀਜ਼ ਦੀ ਤਰੀਕ ਬਦਲ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Varun Dhawan to provide free meals to workers and frontline medical staff