ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੇਨਈ ’ਚ ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ–2’ ਦੀ ਸ਼ੂਟਿੰਗ ਵੇਲੇ ਕ੍ਰੇਨ ਹਾਦਸਾ, 3 ਮਰੇ

ਚੇਨਈ ’ਚ ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ–2’ ਦੀ ਸ਼ੂਟਿੰਗ ਵੇਲੇ ਕ੍ਰੇਨ ਹਾਦਸਾ, 3 ਮਰੇ

ਚੇਨਈ ’ਚ ਫ਼ਿਲਮ ਅਦਾਕਾਰ ਕਮਲ ਹਾਸਨ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੈੱਟ ਉੱਤੇ ਇੱਕ ਵੱਡਾ ਕ੍ਰੇਨ ਹਾਦਸਾ ਵਾਪਰ ਗਿਆ ਹੈ; ਜਿਸ ਵਿੱਚ ਤਿੰਨ ਵਿਅਕਤੀ ਮਾਰੇ ਗਏ ਹਨ। ਚੇਤੇ ਰਹੇ ਕਿ ਇਸ ਵੇਲੇ ਚੇਨਈ ’ਚ ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ–2’ ਸ਼ੂਟਿੰਗ ਚੱਲ ਰਹੀ ਹੈ। ਇਹ ਖ਼ਬਰ ਪੀਟੀਆਈ ਨੇ ਦਿੱਤੀ ਹੈ। ਇਸ ਹਾਦਸੇ ’ਚ 9 ਵਿਅਕਤੀ ਜ਼ਖ਼ਮੀ ਹਨ।

 

 

ਫ਼ਿਲਮ ਉਦਯੋਗ ਦੇ ਸੂਤਰਾਂ ਮੁਤਾਬਕ ਇਸ ਕ੍ਰੇਨ ਹਾਦਸੇ ’ਚ ਅਦਾਕਾਰ ਕਮਲ ਹਾਸਨ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ ਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਹਾਦਸੇ ’ਚ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

 

 

 

ਚਸ਼ਮਦੀਦ ਗਵਾਹਾਂ ਮੁਤਾਬਕ  ਇਹ ਘਟਨਾ ਚੇਨਈ ਦੇ ਨਾਜਰਪੇਟ ਇਲਾਕੇ ’ਚ ਵਾਪਰੀ ਹੈ; ਜਦੋਂ ਇੱਕ ਮੁਲਾਜ਼ਮ ਕ੍ਰੇਨ ਨੂੰ ਸਿੱਧੀ ਖੜ੍ਹੀ ਕਰ ਰਿਹਾ ਸੀ; ਤਦ ਹੀ ਕ੍ਰੇਨ ਡਿੱਗ ਪਈ ਤੇ ਤਿੰਨ ਵਿਅਕਤੀ ਮਾਰੇ ਗਏ। ਇਹ ਸ਼ੂਟਿੰਗ ਇੱਕ ਪ੍ਰਾਈਵੇਟ ਸਿਨੇਮਾ ਸਟੂਡੀਓ ’ਚ ਚੱਲ ਰਹੀ ਸੀ।

 

 

ਦੱਖਣੀ–ਭਾਰਤੀ ਫ਼ਿਲਮਾਂ ਦੇ ਸੁਪਰ–ਸਟਾਰ ਕਮਲ ਹਾਸਨ ਆਪਣੀ ਆਉਣ ਵਾਲੀ ਫ਼ਿਲਮ ‘ਇੰਡੀਅਨ–2’ ’ਚ 90 ਸਾਲਾ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਹ ਇਨ੍ਹੀਂ ਦਿਨੀਂ ਆਪਣੀ ਸੁਪਰ–ਹਿੱਟ ਫ਼ਿਲਮ ‘ਇੰਡੀਅਨ’ ਦੇ ਸੀਕੁਅਲ ‘ਇੰਡੀਅਨ–2’ ਦੀ ਸ਼ੁਟਿੰਗ ਵਿੱਚ ਰੁੱਝੇ ਹੋਏ ਹਨ।

ਚੇਨਈ ’ਚ ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ–2’ ਦੀ ਸ਼ੂਟਿੰਗ ਵੇਲੇ ਕ੍ਰੇਨ ਹਾਦਸਾ, 3 ਮਰੇ

 

ਫ਼ਿਲਮ ਵਿੱਚ ਕਮਲ ਹਾਸਨ ਦੇ ਕੁਝ ਦਮਦਾਰ ਐਕਸ਼ਨ ਸੀਕੁਐਂਸਜ਼ ਵੀ ਹੋਣਗੇ।

 

 

ਇੱਥੇ ਵਰਨਣਯੋਗ ਹੈ ਕਿ ਸਾਲ 1996 ’ਚ ਪ੍ਰਦਰਸ਼ਿਤ ਫ਼ਿਲਮ ‘ਇੰਡੀਅਨ’ ’ਚ ਕਮਲ ਹਾਸਨ ਨੇ 80 ਸਾਲਾਂ ਦੇ ਇੱਕ ਬਜ਼ੁਰਗ ਦਾ ਰੋਲ ਨਿਭਾਇਆ ਸੀ।

 

 

‘ਇੰਡੀਅਨ–2’ ਵਿੱਚ ਕਮਲ ਹਾਸਨ ਤੋਂ ਇਲਾਵਾ ਅਨਿਲ ਕਪੂਰ, ਕਾਜਲ ਅਗਰਵਾਲ, ਰਕੁਲ ਪ੍ਰੀਤ ਤੇ ਵਿਦਯੁਤ ਜਾਮਵਾਲ ਦੀ ਅਹਿਮ ਭੂਮਿਕਾ ਹੋਵੇਗੀ।

 

 

ਇਹ ਫ਼ਿਲਮ 14 ਅਪ੍ਰੈਲ, 2020 ਨੂੰ ਰਿਲੀਜ਼ ਹੋਣੀ ਤੈਅ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crane accident at Kamal Hasan s Film Indian Two set in Chennai 3 killed