ਚਿਰਾਂ ਤੋਂ ਉਡੀਕੀ ਜਾ ਰਹੀ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਕੱਲ੍ਹ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਸੀ। ਸਲਮਾਨ ਦੇ ਪ੍ਰਸ਼ੰਸਕ ਇਸ ਫ਼ਿਲਮ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਸਨ। ਇਸੇ ਲਈ ਹੁਣ ਜਦੋਂ ਫ਼ਿਲਮ ਰਿਲੀਜ਼ ਹੋਈ, ਤਾਂ ਸਿਨੇਮਾ–ਘਰਾਂ ਵਿੱਚ ਵੱਡੀਆਂ ਭੀੜਾਂ ਲੱਗ ਗਈਆਂ ਹਨ।
‘ਦਬੰਗ–3’ ਦੀ ਐਡਵਾਂਸ ਬੁਕਿੰਗ ਦੀ ਗੱਲ ਕਰੀਏ, ਤਾਂ ਪਹਿਲਾਂ ਹੀ ਇਹ ਫ਼ਿਲਮ 10 ਤੋਂ 15 ਫ਼ੀ ਸਦੀ ਭਾਵ 12 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਸੀ। ਹੁਣ ਤਾਂ ਪਹਿਲੇ ਦਿਨ ਦਾ ਬਾਕਸ ਆਫ਼ਿਸ ਕੁਲੈਕਸ਼ਨ ਵੀ ਸਾਹਮਣੇ ਆ ਚੁੱਕੀ ਹੈ।
ਬਾਕਸ ਆਫ਼ਿਸ ਇੰਡੀਆ ਦੀ ਰਿਪੋਰਟ ਮੁਤਾਬਕ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਨੇ 24 ਕਰੋੜ ਰੁਪਏ ਦੇ ਲਗਭਗ ਕਮਾਈ ਕਰ ਲਈ ਹੈ, ਜੋ ਬਹੁਤ ਜ਼ਿਆਦਾ ਹੈ। ਅੱਜ ਸਨਿੱਚਰਵਾਰ ਤੇ ਐਤਵਾਰ ਨੂੰ ਇਸ ਫ਼ਿਲਮ ਦੀ ਕਮਾਈ ’ਚ ਹੋਰ ਵਾਧਾ ਹੋਣ ਦੇ ਆਸਾਰ ਹਨ ਕਿਉਂਕਿ ਛੁੱਟੀਆਂ ਵਾਲੇ ਦਿਨ ਸਿਨੇਮਾ ਘਰਾਂ ਵਿੱਚ ਭੀੜਾਂ ਵਧ ਜਾਂਦੀਆਂ ਹਨ।
ਇੱਥੇ ਵਰਨਣਯੋਗ ਹੈ ਕਿ ਫ਼ਿਲਮ ਨੂੰ ਪਹਿਲੇ ਹੀ ਦਿਨ ਬਾਕਸ ਆਫ਼ਿਸ ਉੱਤੇ 30 ਤੋਂ 35 ਫ਼ੀ ਸਦੀ ਦੀ ਓਪਨਿੰਗ ਮਿਲੀ ਹੈ। ਇੱਥੇ ਵਰਨਣਯੋਗ ਹੈ ਕਿ ‘ਦਬੰਗ 3’ ਨੂੰ ਪ੍ਰਭੂ ਦੇਵਾ ਨੇ ਡਾਇਰੈਕਟ ਕੀਤਾ ਹੈ।
ਫ਼ਿਲਮ ਵਿੱਚ ਸਲਮਾਨ ਖ਼ਾਨ ਨਾਲ ਸੋਨਾਕਸ਼ੀ ਸਿਨਹਾ, ਸਈ ਮਾਂਜਰੇਕਰ ਤੇ ਅਰਬਾਜ਼ ਖ਼ਾਨ ਹਨ। ਇਸ ਵਿੱਚ ਚੁਲਬੁਲ ਪਾਂਡੇ ਆਪਣੇ ਬਚਪਨ ਦੇ ਪਿਆਰ ਖ਼ੁਸ਼ੀ ਭਾਵ ਸਈ ਮਾਂਜਰੇਕਰ ਨਾਲ ਰੋਮਾਂਸ ਕਰਦੇ ਵਿਖਾਈ ਦੇਣਗੇ।
ਸੰਜੇ ਮੰਜਰੇਕਰ ਦੀ ਧੀ ਸਈ ਮਜਰੇਕਰ ਨੇ ਸਲਮਾਨ ਖ਼ਾਨ ਦੀ ਇਸ ਫ਼ਿਲਮ ਨਾਲ ਡੈਬਿਯੂ ਕੀਤਾ ਹੈ ਭਾਵ ਇਹ ਉਸ ਦੀ ਪਹਿਲੀ ਫ਼ਿਲਮ ਹੈ ਤੇ ਅਦਾਕਾਰੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਵਧੀਆ ਹੁੰਗਾਰਾ ਮਿਲਿਆ ਹੈ।