ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੜ ਸੁਰੱਖੀਆਂ `ਚ ਡੱਬੂ ਅੰਕਲ : ਲੋਕ ਬਣੇ ਦਿਵਾਨੇ

ਮੁੜ ਸੁਰੱਖੀਆਂ `ਚ ਡੱਬੂ ਅੰਕਲ : ਲੋਕ ਬਣੇ ਦਿਵਾਨੇ

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ `ਚ ਡਾਂਸਿੰਗ ਅੰਕਲ/ਡੱਬੂ ਅੰਕਲ ਦੇ ਨਾਮ ਨਾਲ ਮਸ਼ਹੂਰ ਹੋਏ ਭੋਪਾਲ ਦੇ ਰਹਿਣ ਵਾਲੇ ਸੰਜੀਵ ਸ੍ਰੀਵਾਸਤਮ ਇਕ ਵਾਰ ਫਿਰ ਸੁਰਖੀਆਂ `ਚ ਹਨ। ਦਰਅਸਲ ਡੱਬੂ ਅੰਕਲ ਹੁਣੇ ਹੀ ਬਿਹਾਰ ਦੇ ਮੁਜ਼ਫਰਪੁਰ ਜਿ਼ਲ੍ਹੇ `ਚ ਪਹੁੰਚੇ। ਜਿੱਥੇ ਉਨ੍ਹਾਂ ਇਕ ਵਾਰ ਫਿਰ ਗੋਬਿੰਦਾ ਦੇ ਮਸ਼ਹੂਰ ਗੀਤ `ਤੇ ਜੰਮਕੇ ਡਾਂਸ ਕੀਤਾ।


ਡੱਬੂ ਅੰਕਲ ਨੂੰ ਦੇਖਣ ਲਈ ਉਤਵਾਲੇ ਲੋਕ

 

ਡੱਬੂ ਅੰਕਲ ਦਾ ਧਮਾਕੇਦਾਰ ਡਾਂਸ ਦੇਖ ਲੋਕ ਝੂਮ ਉਠੇ। ਭੀੜ ਲਗਾਤਾਰ ਉਨ੍ਹਾਂ ਨੂੰ ਦੇਖਣ ਲਈ ਉਤਵਾਲੀ ਹੋ ਰਹੀ ਸੀ। ਉਨ੍ਹਾਂ ਦੇ ਆਉਂਦੇ ਹੀ ਡੀਏਵੀ ਮਾਲੀਘਾਟ ਸਕੂਲ ਕੈਂਪਸ ਝੂਮ ਉਠਿਆ। ਉਹ ਵਿਜੈ ਖਰੇ ਐਕਟਿੰਗ ਅਕੈਡਮੀ `ਚ ਆਯੋਜਿਤ ਡੱਬੂ ਅੰਕਲ ਦੇ ਨਾਲ ਇਕ ਸ਼ਾਮ ਡੀਏਵੀ ਦੇ ਵਿਦਿਆਰਥੀਆਂ ਨਾਲ ਦਾ ਪ੍ਰੋਗਰਾਮ `ਚ ਆਏ ਸਨ। ਜਦੋਂ ਡੱਬੂ ਅੰਕਲ ਨੇ ਜੂਲੀ-ਜੂਲੀ, ਗਾਣੇ `ਤੇ ਡਾਂਸ ਕੀਤਾ ਤਾਂ ਭੀੜ `ਚੋਂ ਇਕ ਹੋਰ-ਇਕ ਹੋਰ ਦੀ ਆਵਾਜ਼ ਆਉਣ ਲੱਗੀ। 

 

 

ਡੱਬੂ ਅੰਕਲ ਨੇ ਲਿਆ ਕਮਰੀਆ ਚੈਲੇਂਜ .. ..


ਇਸ ਤੋਂ ਇਲਾਵਾ ਡੱਬੂ ਅੰਕਲ ਇੰਨੀਂ ਦਿਨੀਂ ਆਪਣੇ ਕਮਰੀਆ ਚੈਲੇਂਜ ਨੂੰ ਲੈ ਕੇ ਵੀ ਸੁਰੱਖੀਆਂ `ਚ ਹਨ। ਦਰਅਸਲ, ਨਿਰਦੇਸ਼ਕ ਨਿਤਿਨ ਕਕੜ ਦੀ ਫਿਲਮ ‘ਮਿੱਤਰੋ’ ਦਾ ਕਮਰੀਆ ਗੀਤ ਹੁਣੇ ਹੀ ਰਿਲੀਜ਼ ਹੋਇਆ ਹੈ ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫਿਲਮ ਦੇ ਇਸ ਗਾਣੇ `ਚ ਜੈਕੀ ਭਗਨਾਨੀ ਅਤੇ ਕ੍ਰਤਿਕਾ ਕਾਮਰਾ ਨੇ ਆਪਣੇ ਕ੍ਰੇਜੀ ਡਾਂਸ ਮੂਵਜ ਨਾਲ ਹਰ ਕਿਸੇ ਨੂੰ ਦਿਵਾਨਾ ਬਣਾ ਲਿਆ ਹੈ। ਇਸ ਗੀਤ ਨੇ ਨਾ ਸਿਰਫ ਦਰਸਕ਼ਾਂ ਦਾ ਧਿਆਨ ਆਪਣੇ ਵੱਲ ਆਕਰਿਸ਼ਤ ਕੀਤਾ ਹੈ, ਸਗੋਂ ਡਾਂਸਿੰਗ ਅੰਕਲ ਉਰਫ ਸੰਜੀਵ ਸ੍ਰੀਵਾਸਤਵ ਵੀ ਇਸ ਗਾਣੇ `ਤੇ ਥਿਰਕਣ ਤੋਂ ਖੁਦ ਨੂੰ ਰੋਕ ਨਹੀਂ ਪਾਏ।

 

 


ਜ਼ੈਕੀ ਭਗਨਾਨੀ ਨੇ ਸੋਸ਼ਲ ਮੀਡੀਆ `ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ `ਚ ਡਾਂਸਿੰਗ ਅੰਕਲ ਆਪਣੇ ਹੀ ਅੰਦਾਜ `ਚ ਕ੍ਰਿਤਕ ਕਾਮਰਾ, ਜੈਕੀ ਦੇ ਆਨਸਕਰੀਨ ਪਿਤਾ ਅਤੇ ਉਨ੍ਹਾਂ ਦੇ ਦੋ ਦੋਸਤਾਂ ਦੇ ਨਾਲ ‘ਕਮਰਿਆ’ `ਤੇ ਆਪਣੀ ਕਮਰ ਹਿਲਾਤੇ ਹੋਏ ਨਜ਼ਰ ਆ ਰਹੇ ਹਨ। ਜੈਕੀ ਨੇ ਟਵੀਟਰ `ਤੇ ਵੀਡੀਓ ਸ਼ੇਅਰ ਕੀਤੀ ਅਤੇ ਦੱਸਿਆ ਕਿ ਡਾਂਸਿੰਗ ਅੰਕਲ ਨੇ ਕਮਰੀਆ ਚੈਲੇਂਜ ਐਕਸੇਪਟ ਕੀਤਾ ਹੈ ਅਤੇ ਜੰਮਕੇ ਠੁਮਕ ਰਹੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dabbu-uncle-sanjiv-srivastava govinda dance in-muzaffarpur bihar watch viral video