ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਫ਼ਿਲਮ 'ਚ ਸ਼ਹੀਦ ਦੀ ਪਤਨੀ ਦਾ ਕਿਰਦਾਰ ਨਿਭਾਏਗੀ ਜਮਸ਼ੇਦਪੁਰ ਦੀ ਦਲਜੀਤ

ਫ਼ਿਲਮ ਬੈਕਗਰਾਊਂਡ ਨਾ ਹੋਣ ਦੇ ਬਾਵਜੂਦ ਜਮਸ਼ੇਦਪੁਰ ਦੀ ਦਲਜੀਤ ਕੌਰ ਨੇ ਗਲੈਮਰ ਦੀ ਦੁਨੀਆਂ ਵਿੱਚ ਨਾਮ ਅਤੇ ਪ੍ਰਸਿੱਧੀ ਹਾਸਲ ਕੀਤੀ ਹੈ। ਭੋਜਪੁਰੀ ਫ਼ਿਲਮਾਂ ਅਤੇ ਟੀਵੀ ਸ਼ੋਅ ਤੋਂ ਬਾਅਦ ਦਲਜੀਤ ਹੁਣ ਬਾਲੀਵੁੱਡ ਵਿਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੀ ਹੈ।


ਫਿਲਮ ਨਿਰਮਾਤਾ ਆਰੀਅਨ ਸਕਸੈਨਾ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ ਫੌੌਜੀ ਕਾਲਿੰਗ ਵਿੱਚ ਦਲਜੀਤ ਸ਼ਹੀਦ ਦੀ ਪਤਨੀ ਦੇ ਕਿਰਦਾਰ ਵਿੱਚ ਦਿਖੇਗੀ। ਫ਼ਿਲਮ ਦੀ ਸ਼ੂਟਿੰਗ ਮੁੰਬਈ ਸਮੇਤ ਝਾਰਖੰਡ ਦੀਆਂ ਕਈ ਥਾਵਾਂ ਵਿੱਚ ਕੀਤੀ ਗਈ ਹੈ ਜਿਨ੍ਹਾਂ ਵਿੱਚ ਦਸ਼ਮ ਝਰਨਾ ਅਤੇ ਸਿਦਗੋਡਾ ਦਾ ਸੂਰਿਆ ਮੰਦਿਰ ਵੀ ਸ਼ਾਮਲ ਹੈ।  ਦਲਜੀਤ ਨੇ ਦੱਸਿਆ ਕਿ ਅਜੇ ਲਗਭਗ 15 ਦਿਨ ਹੋਰ ਫ਼ਿਲਮ ਦੀ ਸ਼ੂਟਿੰਗ ਚਲੇਗੀ।


ਜਮਸ਼ੇਦਪੁਰ ਵਿੱਚ ਮਨੀਫੀਟ ਦੀ ਰਹਿਣ ਵਾਲੀ 30 ਸਾਲਾ ਦਲਜੀਤ ਕੌਰ ਨੇ 2014 ਵਿੱਚ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰਖਿਆ। ਦਲਜੀਤ ਦਾ ਵਿਆਹ 2008 ਵਿੱਚ ਹੋ ਗਿਆ ਸੀ, ਉਨ੍ਹਾਂ ਦੇ ਦੋ ਬੱਚੇ ਵੀ ਹਨ।

 

ਦਲਜੀਤ ਨੇ ਦੱਸਿਆ ਕਿ ਉਸ ਨੂੰ ਬੱਚਪਨ ਤੋਂ ਅਦਾਕਾਰੀ ਦਾ ਸ਼ੌਕ ਸੀ। ਵਿਆਹ ਤੋਂ ਬਾਅਦ ਉਸ ਨੂੰ ਅੱਗੇ ਵਧਣ ਵਿੱਚ ਉਸ ਦੇ ਪਤੀ ਚਰਨਜੀਤ ਸਿੰਘ ਦਾ ਪੂਰਾ ਸਹਿਯੋਗ ਮਿਲਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dalljiet Kaur will play a role in film maker aaryaan saxena film