ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲਜੀਤ ਦੁਸਾਝ-ਕ੍ਰਿਤੀ ਸੇਨਨ ਸਾਹਮਣੇ ਕਰੀਨਾ ਕਪੂਰ ਨੇ ਕਰਨ ਵਾਹੀ ਦਾ ਉਡਾਇਆ ਮਜ਼ਾਕ


ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਟੀਵੀ ਦੀ ਦੁਨੀਆ ਵਿੱਚ ਡੈਬਿਊ ਕਰਨ ਵਾਲੀ ਹੈ।  ਛੇਤੀ ਹੀ ਉਹ ਰਿਆਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਸੀਜ਼ਨ 7 ਵਿੱਚ ਦਿਖਾਈ ਦੇਵੇਗੀ। ਜ਼ੀ ਟੀਵੀ 'ਡਾਂਸ ਇੰਡੀਆ ਡਾਂਸ' ਦਾ ਮਹਾਂਸੰਗਰਾਮ ਸ਼ੁਰੂ ਹੋਣ ਵਿੱਚ ਬਸ ਕੁਝ ਹੀ ਦਿਨ ਬਾਕੀ ਹਨ। ਜਿਹੇ ਵਿੱਚ ਕਰੀਨਾ ਦੇ ਫੈਂਸ ਉਨ੍ਹਾਂ ਨੂੰ ਟੀਵੀ ਸ਼ੋਅ ਜੱਜ ਕਰਦੇ ਹੋਏ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਸ਼ੋਅ ਦੇ ਦੋ ਪ੍ਰੋਮੋ ਵੀ ਰਿਲੀਜ਼ ਹੋ ਚੁੱਕੇ ਹਨ।


ਪ੍ਰੋਮੋ ਵਿੱਚ ਕਰੀਨਾ ਆਪਣੇ ਆਪਣੇ ਕੋ ਸਟਾਰ ਨਾਲ ਜੰਮ ਕੇ ਮਸਤੀ ਕਰਦੇ ਨਜ਼ਰ ਆਈ ਸੀ। ਇਸੇ ਵਿਚਕਾਰ ਹੁਣ ਕਰੀਨਾ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਕਰੀਨਾ ਦੇ ਨਾਲ ਦਿਲਜੀਤ ਦੁਸਾਝ ਅਤੇ ਕ੍ਰਿਤੀ ਸੇਨਨ ਵੀ ਦਿਖਾਈ ਦੇ ਰਹੀ ਹੈ। ਇਸੇ ਵਿਚਕਾਰ ਕਰੀਨਾ ਸ਼ੋਅ ਦੇ ਹੋਸਟ ਨੂੰ ਜਿਹਾ ਕਹਿ ਦਿੰਦੀ ਹੈ, ਜਿਸ ਨੂੰ ਸੁਣ ਕੇ ਹਾਸੀ ਨਾਲ ਲੋਟਪੋਟ ਹੋ ਜਾਵੋਗੇ ਤੁਸੀਂ।

 

 

 

 


ਦੱਸਣਯੋਗ ਹੈ ਕਿ ਇਸ ਹਫ਼ਤੇ ਦੇ ਸ਼ੋਅ ਵਿੱਚ ਦਿਲਜੀਤ ਦੁਸਾਝ ਅਤੇ ਕ੍ਰਿਤੀ ਸੇਨਨ ਆਪਣੀ ਅਪਕਮਿੰਗ ਫ਼ਿਲਮ 'ਅਰਜੁਨ ਪਟਿਆਲਾ' ਦੇ ਪ੍ਰੋਮੋਸ਼ਨ ਲਈ ਪਹੁੰਚਣ ਵਾਲੇ ਹਨ। ਇਹ ਦੋਵੇਂ ਕਰੀਨਾ ਨਾਲ ਸਟੇਜ ਸ਼ੇਅਰ ਕਰਦੇ ਹਨ ਅਤੇ ਮੌਜ ਮਸਤੀ ਕਰਦੇ ਹੋਏ ਇੱਕ ਦੂਜੇ ਦੀ ਟਾਂਗ ਖਿਚਾਈ ਵੀ ਕਰਨਗੇ। 

 

ਇਸ ਦੌਰਾਨ ਦਿਲਜੀਤ ਦੁਸਾਝ ਨੇ ਤਾਂ ਕਰੀਨਾ ਕਪੂਰ ਲਈ ਆਪਣੀ ਦਿਲਕਸ਼ ਆਵਾਜ਼ ਵਿੱਚ ਗਾਣਾ ਵੀ ਗਾਇਆ। ਦਿਲਜੀਤ ਦੁਸਾਝ ਅਤੇ ਕਰੀਨਾ ਕਪੂਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾ ਰਿਹਾ ਹੈ।

 

 

 
 
 
 
 
 
 
 
 
 
 
 
 

Kareena & @diljitdosanjh #kareena #kareenakapoor

A post shared by Kareena Kapoor Khan Fan Club (@kareenakapoorupdates) on

 

 

 

......


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dance India Dance Judge Kareena Kapoor comment on karan wahi in front of Diljit Dosanjh and Kriti Sanon