ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਤਾਰਕ ਮੇਹਤਾ ਕਾ ਉਲਟਾ ਚਸ਼ਮਾ' 'ਚ ਪਰਤੇਗੀ ਦਿਆਬੇਨ, ਜੇਠਾਲਾਲ ਹੋਣਗੇ ਕਾਰਨ!

'ਤਾਰਕ ਮੇਹਤਾ ਕਾ ਉਲਟਾ ਚਸ਼ਮਾ' ਪਿਛਲੇ ਕੁਝ ਸਮੇਂ ਤੋਂ 'ਦਿਆਬੇਨ' ਦੇ ਕਿਰਦਾਰ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ ਵਿੱਚ ਹੈ। 2017 ਤੋਂ ਸ਼ੋਅ ਤੋਂ ਗ਼ਾਇਬ ਦਿਆ ਬੇਨ ਦਾ ਕਿਰਦਾਰ ਨਿਭਾਉਣ ਵਾਲੀ ਦਿਸ਼ਾ ਵਕਾਨੀ ਦੀ ਵਾਪਸੀ ਨੂੰ ਲੈ ਕੇ ਰੋਜ਼ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ।

 

ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਦਿਸ਼ਾ ਛੇਤੀ ਹੀ ਸ਼ੋਅ ਵਿੱਚ ਆਉਣ ਵਾਲੀ ਹੈ ਪਰ ਜਿਹਾ ਨਹੀਂ ਹੋਇਆ। ਹੁਣ ਇਕ ਵਾਰ ਮੁੜ ਦਿਸ਼ਾ ਦੀ ਵਾਪਸੀ ਨੂੰ ਲੈ ਕੇ ਨਵੀਂ ਖ਼ਬਰ ਸਾਹਮਣਏ ਆਈ ਹੈ।

 

ਖ਼ਬਰਾਂ ਆ ਰਹੀਆਂ ਹਨ ਕਿ ਦਿਸ਼ਾ ਐਪੀਸੋਡ ਲਈ ਸ਼ੋਅ ਵਿੱਚ ਵਾਪਸ ਆ ਸਕਦੀ ਹੈ। ਇਸ ਐਪੀਸੋਡ ਵਿੱਚ ਦਿਆ ਬੇਨ ਆਪਣੇ ਪਤੀ ਜੇਠਾਲਾਲ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਨਜ਼ਰ ਆਉਣਗੇ।
 

ਰਿਪੋਰਟਾਂ ਮੁਤਾਬਕ ਆਉਣ ਵਾਲੇ ਐਪੀਸੋਡ ਵਿੱਚ ਬਾਗਾ, ਜੇਠਾਲਾਲ ਨੂੰ ਆਪਣੇ ਸੁਪਨੇ ਦੇ ਬਾਰੇ ਵਿੱਚ ਦੱਸੇਗਾ। ਬਾਗਾ ਕਹੇਗਾ ਕਿ ਉਸ ਨੇ ਸੁਪਨਾ ਵੇਖਿਆ ਹੈ ਕਿ ਜੇਠਾਲਾਲ ਬੀਮਾਰ ਹੋਣ ਵਾਲੇ ਹਨ। ਬਾਗਾ, ਜੇਠਾਲਾਲ ਨੂੰ ਡਰਾਉਂਦਾ ਹੈ ਕਿ ਉਸ ਦਾ ਸੁਪਨਾ ਸੱਚ ਹੋ ਸਕਦਾ ਹੈ।

 

ਇਸ ਸਭ ਤੋਂ ਬਾਅਦ ਜੇਠਾਲਾਲ ਸੋਚਦਾ ਹੈ ਕਿ ਕਾਸ਼ ਉਨ੍ਹਾਂ ਨਾਲ ਦਿਆ ਹੁੰਦੀ ਤਾਂ ਉਹ ਉਨ੍ਹਾਂ ਦਾ ਧਿਆਨ ਰੱਖਦੀ। ਜਿਹਾ ਕਿਹਾ ਜਾ ਰਿਹਾ ਹੈ ਕਿ ਬਾਗਾ ਦਾ ਸੁਪਨਾ ਮੇਕਰਸ ਵੱਲੋਂ ਦਿਸ਼ਾ ਦੀ ਵਾਪਸੀ ਨੂੰ ਲੈ ਕੇ ਇਸ਼ਾਰਾ ਹੈ।

 

ਦੱਸਣਯੋਗ ਹੈ ਕਿ ਦਿਸ਼ਾ ਮੈਟਰਨਿਟੀ ਲੀਵ ਉੱਤੇ ਗਈ ਸੀ ਅਤੇ ਉਦੋਂ ਤੋਂ ਸ਼ੋਅ ਵਿੱਚ ਵਾਪਸ ਨਹੀਂ ਆਈ। ਪਹਿਲਾਂ ਖ਼ਬਰਾਂ ਆਈਆਂ ਸਨ ਕਿ ਦਿਸ਼ਾ ਹੁਣ ਸ਼ੋਅ ਵਿੱਚ ਵਾਪਸ ਨਹੀਂ ਆ ਰਹੀ ਅਤੇ ਪ੍ਰੋਡਿਊਸਰ ਦਿਆ ਬੇਨ ਲਈ ਨਵਾਂ ਚਿਹਰਾ ਲੱਭ ਰਹੇ ਹਨ। ਪਰ ਮੁੜ ਤੋਂ ਖ਼ਬਰਾਂ ਆਉਣ ਲੱਗੀਆਂ ਕਿ ਜਿਹਾ ਨਹੀਂ ਹੈ ਅਤੇ ਦਿਸ਼ਾ ਹੀ ਦਿਆ ਬੇਨ ਦਾ ਕਿਰਦਾਰ ਨਿਭਾਏਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dayaben aka disha vakani to comeback on taarak mehta ka ooltah chashma but with this twist