ਕਨੇਡਾ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਸਟੇਫ਼ਨੀ ਸ਼ੇਰਕ (Stefanie Sherk) ਨੇ ਖੁੱਦਕੁਸ਼ੀ ਕਰ ਲਈ ਹੈ। ਲਾਸ ਏਂਜਲਸ ਮੈਡੀਕਲ ਇਕਜੈਮਿਨਰ ਕਾਰਨਰ ਨੇ ਮੌਤ ਦੇ ਕਾਰਨ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ ਸਟੇਫ਼ਨੀ ਸ਼ੇਰਕ ਦੀ ਮੌਤ ਦਾ ਕਾਰਨ ਪਾਣੀ ਚ ਡੁੱਬਣ ਕਾਰਨ ਦਿਮਾਗ ਚ ਆਕਸੀਜਨ ਦੀ ਘਾਟ ਅਤੇ ਸਾਹ ਘੁੱਟਣਾ ਹੈ। ਦਸਿਆ ਜਾ ਰਿਹਾ ਹੈ ਕਿ 43 ਸਾਲਾ ਸਟੇਫ਼ਨੀ ਸ਼ੇਰਕ ਦੀ ਮੌਤ ਲੰਘੀ 20 ਅਪ੍ਰੈਲ ਨੂੰ ਹੋਈ ਸੀ।
ਦੱਸ ਦੇਈਏ ਕਿ ਅਦਾਕਾਰਾ ਸਟੇਫ਼ਨੀ ਸ਼ੇਰਕ ਟੀਵੀ ਸ਼ੋਅ ‘ਸੀਐਸਆਈ : ਸਾਈਬਰ’ ਅਤੇ ਫ਼ਿਲਮ ‘ਵੈਲੇਨਟਾਈਨਸ ਡੇ’ ਚ ਵੀ ਨਜ਼ਰ ਆ ਚੁਕੀ ਹਨ। ਇਸ ਤੋਂ ਇਲਾਵਾ ਉਹ ਅਤੇ ਉਨ੍ਹਾਂ ਦੇ ਪਤੀ ਡੈਮਿਅਨ ਬਿਚਿਰ ਸ਼ੋਅ ‘ਦ ਬ੍ਰਿਜ’ ਵਿਚ ਵੀ ਨਜ਼ਰ ਆ ਚੁਕੀ ਹਨ।
ਅਦਾਕਾਰਾ ਸਟੇਫ਼ਨੀ ਸ਼ੇਰਕ ਦੇ ਪਤੀ ਡੈਮਿਅਨ ਬਿਚਿਰ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖੀ ਇਕ ਪੋਸਟ ਚ ਕਿਹਾ ਕਿ ਬੇਹੱਦ ਦੁੱਖ ਤੇ ਤਕਲੀਫ਼ ਨਾਲ ਮੈਂ ਐਲਾਨ ਕਰਦਾ ਹਾਂ ਕਿ ਮੇਰੀ ਪਿਆਰੀ ਪਤਨੀ ਸਟੇਫ਼ਨੀ ਸ਼ੇਰਕ 20 ਅਪ੍ਰੈਲ 2019 ਨੂੰ ਸ਼ਾਂਤੀ ਨਾਲ ਇਸ ਦੁਨੀਆ ਤੋਂ ਰੁਕਸਤ ਹੋ ਗਈ।


.