ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਖੀ ਸਾਵੰਤ ਦੇ ਜਾਅਲੀ ਪਤੀ ਦੀਪਕ ਕਲਾਲ ਨੇ ਰੇਲ ’ਚ ਖਾਧੀ ਚਪੇੜ, ਵੀਡੀਓ ਵਾਇਰਲ

ਦੀਪਕ ਕਲਾਲ ਮਨੋਰੰਜਨ ਜਗਤ ਦਾ ਇੱਕ ਨਾਮ ਹੈ ਜੋ ਰਾਖੀ ਸਾਵੰਤ ਨਾਲ ਆਪਣੇ 'ਜਾਅਲੀ ਵਿਆਹ' ਕਰਕੇ ਚਰਚਾ 'ਚ ਆਇਆ ਸੀ। ਦੀਪਕ ਕਲਾਲ ਸੋਸ਼ਲ ਮੀਡੀਆ 'ਤੇ ਆਪਣੇ ਅਜੀਬ ਵੀਡੀਓ ਲਈ ਜਾਣੇ ਜਾਂਦੇ ਹਨ। ਭੜਕਾਊ ਟਿੱਪਣੀਆਂ ਅਤੇ ਇਤਰਾਜ਼ਯੋਗ ਸਮੱਗਰੀ ਦੇ ਕਾਰਨ ਵੀ ਲੋਕ ਉਨ੍ਹਾਂ ਨੂੰ ਬਹੁਤ ਟ੍ਰੋਲ ਕਰਦੇ ਹਨ। ਇਥੋਂ ਤਕ ਕਿ ਉਨ੍ਹਾਂ ਨੂੰ ਜਨਤਕ ਥਾਂ 'ਤੇ ਕਈ ਵਾਰ ਕੁੱਟਿਆ ਗਿਆ ਹੈ।

 

ਦਰਅਸਲ, ਦੀਪਕ ਕਲਾਲ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਪਣੀ ਟਿੱਪਣੀ ਅਤੇ ਔਰਤ ਨਾਲ ਬਦਸਲੂਕੀ ਕਰਨ ਲਈ ਸੁਰਖੀਆਂ ਚ ਹਨ। ਦੀਪਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਇੱਕ ਔਰਤ ਉਨ੍ਹਾਂ ਨੂੰ ਦਿੱਲੀ ਮੈਟਰੋ ਵਿੱਚ ਥੱਪੜ ਮਾਰਦੀ ਦਿਖ ਰਹੀ ਹੈ।

 

ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਦੀਪਕ ਭਰੀ ਮੈਟਰੋ ਵਿਚ ਖੜ੍ਹੇ ਹਨ ਤੇ ਇਕ ਔਰਤ ਉਸ ਨਾਲ ਸੈਲਫੀ ਲੈਣ ਆਈ। ਜਿਸ ਤੋਂ ਬਾਅਦ ਦੀਪਕ ਉਨ੍ਹਾਂ ਨੂੰ ਮਾੜਾ ਮੰਦਾ ਬੋਲਣਾ ਸ਼ੁਰੂ ਕਰ ਦਿੰਦਾ ਹੈ ਤੇ ਕਹਿੰਦੇ ਹਨ ਕਿ ਉਕਤ ਔਰਤ ਨੇ ਉਨ੍ਹਾਂ ਦੀ ਨਿੱਜੀ ਸ਼ਾਂਤੀ ਖਰਾਬ ਕਰ ਦਿੱਤੀ ਹੈ। ਉਹ ਆਪਣੇ ਆਪ ਨੂੰ ਇੱਕ ਮਸ਼ਹੂਰ ਸ਼ਖਸੀਅਤ ਦੇ ਰੂਪ ਵਿੱਚ ਬਿਆਨਦੇ ਹੋਏ ਦਿਖਾਈ ਦਿੰਦੇ ਹਨ, ਇਸ ਲਈ ਉਥੇ ਮੌਜੂਦ ਲੋਕ ਔਰਤ ਨਾਲ ਬਦਸਲੂਕੀ ਹੋਣ ਖਿਲਾਫ ਉਲਝ ਜਾਂਦੇ ਹਨ ਤੇ ਦੀਪਕ ਉੱਤੇ ਗੁੱਸੇ ਹੋਣਾ ਸ਼ੁਰੂ ਕਰ ਦਿੰਦੇ ਹਨ।

 

ਇਸ ਦੌਰਾਨ ਉਕਤ ਔਰਤ ਦੀਪਕ ਕਲਾਲ ਨੂੰ ਥੱਪੜ ਮਾਰਦੀ ਹੈ। ਦੂਜੇ ਪਾਸੇ, ਇੱਕ ਵਿਅਕਤੀ ਦੀਪਕ ਦਾ ਕਾਲਰ ਫੜ੍ਹ ਲੈਂਦਾ ਹੈ। ਦੀਪਕ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਖਿਲਾਫ ਕਾਰਵਾਈ ਕਰਨ ਬਾਰੇ ਲਿਖਿਆ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepak Kalal Gets Slapped By A Woman In The Metro VIDEO