ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਗਜ਼ੀਨ ਦੇ ਕਵਰ ਪੇਜ 'ਤੇ ਦੀਪਿਕਾ ਪਾਦੂਕੋਣ ਨਾਲ ਨਜ਼ਰ ਆਈ ਲਕਸ਼ਮੀ ਅਗਰਵਾਲ

ਦੀਪਿਕਾ ਪਾਦੁਕੋਣ ਜਲਦੀ ਹੀ ਫ਼ਿਲਮ 'ਛਪਾਕ' 'ਚ ਨਜ਼ਰ ਆਵੇਗੀ। 'ਛਪਾਕ' ਵਿੱਚ ਦੀਪਿਕਾ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾ ਰਹੀ ਹੈ। ਦੀਪਿਕਾ ਜ਼ੋਰਾਂ-ਸ਼ੋਰਾਂ ਨਾਲ ਲਕਸ਼ਮੀ ਨਾਲ ਫ਼ਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ ਅਤੇ ਇਸ ਦੌਰਾਨ ਦੋਵਾਂ ਦਾ ਇਕ ਫੋਟੋਸ਼ੂਟ ਸਾਹਮਣੇ ਆਇਆ ਹੈ।

 

ਦਰਅਸਲ, ਦੀਪਿਕਾ ਅਤੇ ਲਕਸ਼ਮੀ ਫੇਮਿਨਾ ਇੰਡੀਆ ਮੈਗਜ਼ੀਨ ਦੇ ਡਿਜੀਟਲ ਕਵਰ ਦੇ ਜਨਵਰੀ ਦੇ ਐਡੀਸ਼ਨ ਵਿੱਚ ਇਕੱਠੇ ਨਜ਼ਰ ਆ ਰਹੇ ਹਨ। ਦੋਵੇਂ ਇਕੱਠੇ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ।

 

 

ਦੀਪਿਕਾ ਅਤੇ ਲਕਸ਼ਮੀ ਦੋਵੇਂ ਚਿੱਟੇ ਰੰਗ ਦੇ ਕੱਪੜਿਆਂ 'ਚ ਬਹੁਤ ਹੀ ਪਿਆਰੇ ਲੱਗ ਰਹੇ ਹਨ ਅਤੇ ਉਨ੍ਹਾਂ ਦੇ ਚਿਹਰਿਆਂ ਦੀ ਮੁਸਕਾਨ ਵੇਖੀ ਨਹੀਂ ਜਾ ਸਕਦੀ। ਇਸ ਮੈਗਜ਼ੀਨ ਦੇ ਜ਼ਰੀਏ 'ਛਪਾਕ' ਦਾ ਰਿਅਲ ਅਤੇ ਰੀਲ ਜ਼ਿੰਦਗੀ ਦਾ ਕਿਰਦਾਰ ਇਕੋ ਸਮੇਂ ਵੇਖਿਆ ਜਾ ਸਕਦਾ ਹੈ।
 

ਮਹੱਤਵਪੂਰਨ ਗੱਲ ਇਹ ਹੈ ਕਿ ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਤ 'ਛਪਾਕ' ਨੇ ਆਤਮਵਿਸ਼ਵਾਸ ਦੀ ਇਕ ਨਵੀਂ ਲਹਿਰ ਪੈਦਾ ਕੀਤੀ ਹੈ ਅਤੇ ਆਪਣੇ ਦਿਲਚਸਪ ਟ੍ਰੇਲਰ ਅਤੇ ਪੋਸਟਰ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 

 

'ਛਪਾਕ' ਇਕ ਐਸਿਡ ਅਟੈਕ ਸਰਵਾਈਵਰ ਦੇ ਜੀਵਨ ਅਤੇ ਸੰਘਰਸ਼ 'ਤੇ ਆਧਾਰਤ ਹੈ ਜਿਸ ਦਾ ਪ੍ਰਭਾਵਸ਼ਾਲੀ ਟ੍ਰੇਲਰ ਤੁਹਾਨੂੰ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ।

 

ਉਨ੍ਹਾਂ ਦੇ ਨਾਲ ਹੀ 'ਛਪਾਕ' ਉਨ੍ਹਾਂ ਲੋਕਾਂ ਲਈ ਇੱਕ ਪ੍ਰੇਰਣਾ ਦਾ ਕੰਮ ਹੈ ਜੋ ਮੇਰੇ ਜੀਵਨ ਦੀ ਸਥਿਤੀ ਵਾਂਗ ਹਨ। ਫ਼ਿਲਮ 10 ਜਨਵਰੀ 2020 ਵਿੱਚ ਰਿਲੀਜ਼ ਹੋ ਜਾਵੇਗੀ। ਦੀਪਿਕਾ ਦੇ ਨਾਲ ਫ਼ਿਲਮ ਵਿੱਚ ਵਿਕਰਾਂਤ ਮੈਸੀ ਲੀਡ ਰੋਲ ਵਿੱਚ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone and acid attack survivor Laxmi Agarwal make a happy duo on magazine cover