ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਛਪਾਕ' ਦੇ ਟ੍ਰੇਲਰ ਲਾਂਚ 'ਤੇ ਭਾਵੁਕ ਹੋਈ ਦੀਪਿਕਾ ਪਾਦੁਕੋਣ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਨਵੀਂ ਫਿਲਮ 'ਛਪਾਕ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਟ੍ਰੇਲਰ ਲਾਂਚ ਦੌਰਾਨ ਦੀਪਿਕਾ ਜਿੰਨੀ ਖੁਸ਼ ਸੀ, ਓਨੀ ਹੀ ਇਮੋਸ਼ਨਲ ਵੀ। ਦਰਅਸਲ ਟ੍ਰੇਲਰ ਲਾਂਚ ਦੌਰਾਨ ਦੀਪਿਕਾ ਕਾਫੀ ਇਮੋਸ਼ਨਲ ਹੋ ਗਈ। ਦੀਪਿਕਾ ਨੂੰ ਰੋਂਦੇ ਵੇਖ ਫਿਲਮ ਡਾਇਰੈਕਟਰ ਮੇਘਨਾ ਗੁਲਜਾਰ ਅਤੇ ਅਦਾਕਾਰ ਵਿਕਰਾਂਤ ਮੈਸੀ ਨੇ ਉਨ੍ਹਾਂ ਨੂੰ ਸੰਭਾਲਿਆ। ਦੀਪਿਕਾ ਨੇ ਰੋਂਦੇ ਹੋਏ ਕਿਹਾ, "ਇਹ ਮੇਰੇ ਲਈ ਬਹੁਤ ਸਪੈਸ਼ਲ ਫਿਲਮ ਹੈ। ਮੇਰੇ ਕੋਲ ਇਸ ਦੇ ਲਈ ਸ਼ਬਦ ਨਹੀਂ ਹਨ।"
 

 
 
 
 
 
 
 
 
 
 
 
 
 

#deepikapadukone gets emotional after watching the trailer launch #viralbhayani @viralbhayani

A post shared by Viral Bhayani (@viralbhayani) on

ਜ਼ਿਕਰਯੋਗ ਹੈ ਕਿ ਇਹ ਫਿਲਮ ਤੇਜ਼ਾਬ ਹਮਲਾ ਪੀੜਤਾ ਪੀੜਤ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਆਧਾਰਿਤ ਹੈ। 'ਛਪਾਕ' ਵਿੱਚ ਦੀਪਿਕਾ, ਮਾਲਤੀ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਦੇ ਉੱਪਰ ਤੇਜ਼ਾਬ ਹਮਲਾ ਹੁੰਦਾ ਹੈ। ਤੇਜ਼ਾਬ ਹਮਲਾ ਹੋਣ ਤੋਂ ਬਾਅਦ ਮਾਲਤੀ ਕਿਵੇਂ ਇਨਸਾਫ਼ ਦੀ ਲੜਾਈ ਲੜਦੀ ਹੈ ਅਤੇ ਇਸ ਹਮਲੇ ਤੋਂ ਬਾਅਦ ਕਿਵੇਂ ਉਸ ਦੀ ਜ਼ਿੰਦਗੀ ਬਦਲਦੀ ਹੈ, ਉਹ ਇਸ ਫਿਲਮ 'ਚ ਵਿਖਾਇਆ ਗਿਆ ਹੈ। ਇਹ ਫਿਲਮ 'ਰਾਜੀ' ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜਾਰ ਨਿਰਦੇਸ਼ਿਤ ਕਰ ਰਹੀ ਹੈ।
 

 
 
 
 
 
 
 
 
 
 
 
 
 

#deepikapadukone gets emotional after the trailer of her film #chhapaak #viralbhayani @viralbhayani

A post shared by Viral Bhayani (@viralbhayani) on

ਫਿਲਮ 'ਚ ਦੀਪਿਕਾ ਦੇ ਨਾਲ ਵਿਕਰਾਂਤ ਮੈਸੀ ਹਨ, ਜੋ ਰਿਪੋਰਟਰ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਮਾਲਤੀ ਨੂੰ ਸਪੋਰਟ ਕਰਦੇ ਹਨ। ਫਿਲਮ 10 ਜਨਵਰੀ 2020 ਨੂੰ ਰੀਲੀਜ਼ ਹੋਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:deepika padukone gets emotional on trailer of her film chhapaak